ਹੈਦਰਾਬਾਦ— ਤੇਲੰਗਾਨਾ 'ਚ ਨਾਗਾਕੁਰਨੂਲ ਜ਼ਿਲੇ ਦੇ ਆਮੰਗਲ ਮੰਡਲ 'ਚ ਕਥਿਤ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਕਰਾਂ ਦੇ ਹਮਲੇ 'ਚ ਕਲਵਾਕੁਰਥੀ ਵਿਧਾਨ ਸਭਾ ਖੇਤਰ ਦੇ ਕਾਂਗਰਸ ਉਮੀਦਵਾਰ ਚੌਧਰੀ ਵਮਸ਼ੀਚੰਦ ਰੈੱਡੀ ਸ਼ੁੱਕਰਵਾਰ ਨੂੰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਰੈੱਡੀ ਜਦੋਂ ਵੋਟਿੰਗ ਦਾ ਜਾਇਜ਼ਾ ਲੈਣ ਲਈ ਜਗਨਰੈੱਡੀਪੱਲੀ ਜਾ ਰਹੇ ਸਨ ਤਾਂ ਇਸੇ ਦੌਰਾਨ ਭਾਜਪਾ ਵਰਕਰਾਂ ਨੇ ਪੱਥਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈੱਡੀ ਨੇ ਕਾਂਗਰਸ ਉਮੀਦਵਾਰ 'ਤੇ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਭਾਜਪਾ ਪ੍ਰਦੇਸ਼ ਪ੍ਰਧਾਨ ਕ੍ਰਿਸ਼ਨ ਸਾਗਰ ਰਾਵ ਨੇ ਕਿਹਾ ਕਿ ਕਾਂਗਰਸ ਰਾਜ 'ਚ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਚੁਕੀ ਹੈ ਅਤੇ ਇਸੇ ਕਾਰਨ ਉਸ ਦੇ ਨੇਤਾ ਭਾਜਪਾ ਦੇ ਖਿਲਾਫ ਇਸ ਤਰ੍ਹਾਂ ਦੇ ਦੋਸ਼ ਲੱਗਾ ਰਹੇ ਹਨ। ਇਕ ਹੋਰ ਘਟਨਾ 'ਚ ਨਲਗੋਂਡਾ ਜ਼ਿਲੇ ਦੇ ਚਿਤਆਲ ਵਿਧਾਨ ਸਭਾ ਦੇ ਗੁੰਡਰਾਮਪੱਲੀ ਵੋਟ ਕੇਂਦਰ 'ਤੇ ਨਰਸਿੰਘ ਨਾਂ ਦਾ ਇਕ ਬਜ਼ੁਰਗ ਵੋਟਰ ਡਿੱਗ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ।
ਦਸੰਬਰ ਦੇ ਤੀਜੇ ਹਫਤੇ ਕਸ਼ਮੀਰ ਘਾਟੀ 'ਚ ਹੋਵੇਗੀ ਜ਼ਿਆਦਾ ਬਰਫਬਾਰੀ
NEXT STORY