ਹੈਦਰਾਬਾਦ- ਤੇਲੰਗਾਨਾ ਦੇ ਖੰਮਮ ਸ਼ਹਿਰ 'ਚ ਬੁੱਧਵਾਰ ਰਾਤ ਇਕ ਜਨਾਨੀ ਅਤੇ ਉਸ ਦੀਆਂ 2 ਧੀਆਂ ਨੇ ਗਰੀਬੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਸੋਨਾ ਪਿਘਲਾਉਣ ਦੀ ਦੁਕਾਨ 'ਚ ਕੰਮ ਕਰਨ ਵਾਲੇ ਪ੍ਰਕਾਸ਼ ਦੇ ਪਰਿਵਾਰ 'ਚ ਪਤਨੀ ਗੋਵਿੰਦਮਾ ਅਤੇ 2 ਧੀਆਂ ਰਾਧਿਕਾ (30) ਅਤੇ ਰਾਮਿਆ (28) ਸਨ। ਰਾਧਿਕਾ ਦਾ 11 ਜਨਵਰੀ ਨੂੰ ਵਿਆਹ ਹੋਣ ਵਾਲਾ ਸੀ ਪਰ ਇਸ ਲਈ ਰੁਪਏ ਨਹੀਂ ਜੁਟਾ ਸਕਣ ਕਾਰਨ ਉਹ ਸਾਰੇ ਪਰੇਸ਼ਾਨ ਸਨ। ਇਸ ਲਈ ਤਿੰਨਾਂ ਨੇ ਕਿਸੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਕੇ ਆਪਣੀ ਜਾਨ ਦੇ ਦਿੱਤੀ।
ਇਹ ਵੀ ਪੜ੍ਹੋ : ਨਵੀਂ ਵਿਆਹੀ ਲਾੜੀ ਦਾ ਕਾਰਾ, ਸਹੁਰੇ ਪਰਿਵਾਰ ਨੂੰ ਜ਼ਹਿਰੀਲਾ ਦੁੱਧ ਪਿਲਾ ਨਕਦੀ ਤੇ ਗਹਿਣੇ ਲੈ ਹੋਈ ਫਰਾਰ
ਉਨ੍ਹਾਂ ਨੇ ਦੱਸਿਆ ਕਿ ਪ੍ਰਕਾਸ਼ ਬੁੱਧਵਾਰ ਰਾਤ ਜਦੋਂ ਕੰਮ ਤੋਂ ਘਰ ਆਇਆ ਅਤੇ ਵਾਰ-ਵਾਰ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਉਨ੍ਹਾਂ ਨੇ ਗੁਆਂਢੀਆਂ ਅਤੇ ਪੁਲਸ ਨੂੰ ਬੁਲਾਇਆ। ਉਦੋਂ ਪੁਲਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਕਮਰੇ 'ਚ ਤਿੰਨਾਂ ਜਨਾਨੀਆਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : 5 ਸਾਲਾ ਬੱਚੀ ਨਾਲ 2 ਨਾਬਾਲਗ ਮੁੰਡਿਆਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਵਾਂ ਸੰਸਦ ਭਵਨ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਬਣੇਗਾ ਗਵਾਹ: ਪੀ. ਐੱਮ. ਮੋਦੀ
NEXT STORY