ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ 'ਚ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੈਲੀਗ੍ਰਾਮ 'ਤੇ ਕੁੜੀ ਨਾਲ ਦੋਸਤੀ ਤੋਂ ਬਾਅਦ ਨੌਜਵਾਨ ਕਾਰੋਬਾਰੀ ਸ਼ੇਅਰ ਮਾਰਕੀਟ 'ਚ ਨਿਵੇਸ਼ ਦੇ ਨਾਂ 'ਤੇ 33 ਲੱਖ ਰੁਪਏ ਗੁਆ ਬੈਠਾ। ਕਾਰੋਬਾਰੀ ਨੇ ਸਾਈਬਰ ਹੈਲਪਲਾਈਨ 1930 'ਤੇ ਕਾਲ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨੇ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤ 'ਚ ਕਾਰੋਬਾਰੀ ਨੇ ਦੱਸਿਆ ਕਿ ਟੈਲੀਗ੍ਰਾਮ ਰਾਹੀਂ ਉਸ ਦੀ ਇਕ ਕੁੜੀ ਨਾਲ ਦੋਸਤੀ ਹੋਈ। ਕੁੜੀ ਨੇ ਕਾਰੋਬਾਰੀ ਨੂੰ ਹੈਨਟਕ ਮਾਰਕੀਟ ਚ ਪੈਸੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ, ਜੋ ਟੈਲੀਗ੍ਰਾਮ ਦੇ ਮਾਧਿਅਮ ਨਾਲ ਹੀ ਸੰਚਾਲਿਤ ਹੋ ਰਿਹਾ ਸੀ। ਸ਼ੁਰੂ 'ਚ ਸਭ ਤੋਂ ਕੁਝ ਠੀਕ ਲੱਗਾ ਅਤੇ ਪੀੜਤ ਨੇ ਕਰੀਬ 33 ਲੱਖ ਰੁਪਏ ਦਾ ਵੱਡਾ ਨਿਵੇਸ਼ ਦਿੱਤਾ। ਹਾਲਾਂਕਿ ਜਲਦ ਹੀ ਪੀੜਤ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ ਅਤੇ ਉਸਨੇ ਤੁਰੰਤ ਸਾਈਬਰ ਹੈਲਪਲਾਈਨ 'ਤੇ ਸੰਪਰਕ ਕੀਤਾ ਅਤੇ ਸਾਰੀ ਜਾਣਕਾਰੀ ਸਾਂਝੀ ਕੀਤੀ। ਜਾਣਕਾਰੀ ਮਿਲਦੇ ਹੀ ਸ਼ਿਕਾਇਤ ਨੂੰ ਤੁਰੰਤ ਐੱਨਸੀਆਰਪੀ ਪੋਰਟਲ 'ਤੇ ਅਪਲੋਡ ਕਰ ਦਿੱਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤ ਨੂੰ ਅੱਗੇ ਕਾਰਵਾਈ ਲਈ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ, ਸੈਂਟਰਲ ਰੇਂਜ, ਮੰਡੀ ਭੇਜ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ: 1,635 ਸ਼ਰਧਾਲੂਆਂ ਦਾ 26ਵਾਂ ਜਥਾ ਜੰਮੂ ਤੋਂ ਰਵਾਨਾ, ਹੁਣ ਤੱਕ 3.77 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
NEXT STORY