ਕੋਲਕਾਤਾ— ਇੱਥੇ ਇਕ ਸ਼ਖਸ ਨੇ ਆਪਣੇ ਘਰ 'ਚ ਮੰਦਰ ਦੇ ਨਾਲ ਹੀ ਮਸਜਿਦ ਦਾ ਵੀ ਨਿਰਮਾਣ ਕਰਵਾਇਆ ਅਤੇ ਹਰ ਦਿਨ ਇੱਥੇ ਮੰਤਰ ਦੇ ਨਾਲ ਹੀ ਕੁਰਾਨ ਵੀ ਸੁਣ ਸਕਦੇ ਹੋ, ਉਹ ਵੀ ਬਿਨਾਂ ਕਿਸੇ ਪਰੇਸ਼ਾਨ ਦੇ। ਇੱਥੇ ਬੀਤੇ 23 ਸਾਲਾਂ ਤੋਂ 78 ਸਾਲਾ ਨਾਰਾਇਣਚੰਦਰ ਆਚਾਰੀਆ ਨਾਂ ਦੇ ਸ਼ਖਸ ਨੇ ਆਪਣੇ ਸਰਕਾਰੀ ਘਰ 'ਚ ਮੰਦਰ ਅਤੇ ਮਸਜਿਦ ਦੋਵੇਂ ਬਣਵਾ ਰੱਖੇ ਸਨ। ਸਾਲ 1986 'ਚ ਨਾਰਾਇਣਚੰਦਰ ਨੇ ਘਰ 'ਚ ਸ਼ਿਵ ਮੰਦਰ ਬਣਵਾਇਆ ਸੀ। ਬਾਅਦ 'ਚ ਉਹ ਇਕ ਮੁਸਲਿਮ ਪੀਰ ਤੋਂ ਕਾਫੀ ਪ੍ਰਭਾਵਿਤ ਹੋਏ, ਜਿਨ੍ਹਾਂ ਦਾ 1994 'ਚ ਦਿਹਾਂਤ ਹੋ ਗਿਆ। ਮੁਸਲਿਮ ਪੀਰ ਦੀ ਆਖਰੀ ਇੱਛਾ ਦਾ ਸਨਮਾਨ ਕਰਨ ਲਈ ਆਚਾਰੀਆ ਨੇ ਸ਼ਿਵਲਿੰਗ ਕੋਲ ਹੀ ਉਨ੍ਹਾਂ ਦੀ ਮਜ਼ਾਰ ਬਣਵਾਇਆ। ਆਚਾਰੀਆ ਇਲੈਕਟ੍ਰੀਸਿਟੀ ਡਿਪਾਰਟਮੈਂਟ 'ਚ ਕੰਮ ਕਰ ਚੁੱਕੇ ਹਨ।
ਇਕ ਇੰਟਰਵਿਊ 'ਚ ਨਾਰਾਇਣਚੰਦਰ ਨੇ ਕਿਹਾ ਕਿ ਇੱਥੇ ਕਿਸੇ ਤਰ੍ਹਾਂ ਦਾ ਧਾਰਮਿਕ ਵਿਵਾਦ ਨਹੀਂ ਹੁੰਦਾ ਹੈ। ਹਿੰਦੂ ਅਤੇ ਮੁਸਲਿਮ ਇੱਥੇ ਇਕੱਠੇ ਆਉਂਦੇ ਹਨ ਅਤੇ ਕੁਰਾਨ ਪੜ੍ਹਦੇ ਹਨ, ਯੱਗ ਕਰਦੇ ਹਨ। ਜੋ ਲੋਕ ਫਿਰਕੂ ਸਦਭਾਵਨਾ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਇੱਥੇ ਆਉਣਾ ਚਾਹੀਦਾ ਅਤੇ ਜਾਣਨਾ ਚਾਹੀਦਾ ਹੈ ਕਿ ਅਸਲ 'ਚ ਇਸ ਦਾ ਮਤਲਬ ਕੀ ਹੁੰਦਾ ਹੈ। ਸਾਲ 1972 'ਚ ਆਚਾਰੀਆ ਫੁਰਫੁਰਾ ਸ਼ਰੀਫ ਗਏ ਅਤੇ ਉੱਥੇ ਉਨ੍ਹਾਂ ਦੀ ਮੁਲਾਕਾਤ ਹਜ਼ਰਤ ਸਈਦ ਗੁਲਾਮ ਚਿਸ਼ਤੀ ਨਾਲ ਹੋਈ। ਇਹ ਪੀਰ ਸੰਸਕ੍ਰਿਤ 'ਚ ਗੀਤਾ, ਵੇਦ ਪੜ੍ਹਦੇ ਸਨ। ਪੀਰ ਨੇ ਹੀ ਨਾਰਾਇਣਚੰਦਰ ਨੂੰ ਦੱਸਿਆ ਕਿ ਵੇਦ ਅਤੇ ਕੁਰਾਨ ਸਭ ਇਕੋ ਜਿਹੇ ਹਨ, ਇਨ੍ਹਾਂ ਸਾਰਿਆਂ 'ਚ ਪਿਆਰ ਅਤੇ ਸਦਭਾਵਨਾ ਦੀਆਂ ਗੱਲਾਂ ਕਹੀਆਂ ਗਈਆਂ ਹਨ। ਪੀਰ ਬਾਬਾ ਦੀ ਇਸੇ ਗੱਲ ਤੋਂ ਆਚਾਰੀਆ ਕਾਫੀ ਪ੍ਰਭਾਵਿਤ ਹੋ ਗਏ। ਜ਼ਿਕਰਯੋਗ ਹੈ ਕਿ ਪੂਰੇ ਝਰਗਾਮ 'ਚ ਇਹੀ ਇਕ ਮਜ਼ਾਰ ਅਤੇ ਦਰਗਾਹ ਹੈ ਪਰ ਆਚਾਰੀਆ ਦਾ ਕਹਿਣਾ ਹੈ ਕਿ ਕਦੇ ਵੀ ਮੁੱਖ ਮੰਤਰੀ ਨੇ ਇੱਥੋਂ ਦਾ ਦੌਰਾ ਨਹੀਂ ਕੀਤਾ, ਜਦੋਂ ਕਿ ਉਹ ਕਈ ਵਾਰ ਇੱਥੋਂ 50 ਮੀਟਰ ਦੀ ਦੂਰੀ 'ਤੇ ਝਰਗਾਮ ਸਟੇਡੀਅਮ ਆ ਚੁਕੀ ਹੈ।
70 ਸਾਲ ਦੀ ਔਰਤ ਕੋਲ ਮਿਲੇ ਇਕ ਕਰੋੜ ਦੇ ਪੁਰਾਣੇ ਨੋਟ
NEXT STORY