ਪੁਣੇ—ਨੋਟਾਂ ਨਾਲ ਭਰੇ ਇਕ ਬੈਗ ਦੇ ਨਾਲ 70 ਸਾਲਾ ਔਰਤ ਸੜਕ 'ਤੇ ਘੁੰਮਦੀ ਨਜ਼ਰ ਆਈ। ਵੀਰਵਾਰ ਨੂੰ ਫੇਰਗੂਸਨ ਕਾਲਜ (ਐਫ.ਸੀ.) ਦੇ ਬਾਹਰ ਔਰਤ ਨੂੰ ਵਾਰ-ਵਾਰ ਚੱਕਰ ਲਗਾਉਂਦੇ ਦੇਖ ਕੁਝ ਰਾਹਗੀਰਾਂ ਨੂੰ ਸ਼ੱਕ ਹੋਇਆ ਅਤੇ ਇਕ ਸ਼ਖਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਐਫ.ਸੀ. ਰੋਡ ਪਹੁੰਚੀ ਅਤੇ ਮਹਿਲਾ ਨੂੰ ਪੁਲਸ ਸਟੇਸ਼ਨ ਲਿਆਇਆ ਗਿਆ।
ਗੀਤਾ ਸ਼ਾਹ ਨਾਂ ਦੀ ਇਹ ਔਰਤ ਯੇਰਵੜਾ 'ਚ ਰਹਿੰਦੀ ਹੈ। ਪੁਲਸ ਨੇ ਬਹੁਤ ਜਲਦ ਗੀਤਾ ਨੂੰ ਹਿਰਾਸਤ 'ਚ ਲੈ ਲਿਆ, ਪਰ ਗੀਤਾ ਦੇ ਕੋਲੋਂ ਬਰਾਮਦ ਕੀਤੇ ਗਏ ਨੋਟ ਹੁਣ ਕਿਸੇ ਕੰਮ ਦੇ ਨਹੀਂ ਕਿਉਂਕਿ ਸਾਰੇ ਨੋਟ 500 ਅਤੇ 1,000 ਰੁਪਏ ਦੇ ਪੁਰਾਣੇ ਨੋਟ ਹਨ।
ਗੀਤਾ ਦੇ ਕੋਲੋਂ ਇਕ ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਹੋਏ ਹਨ। ਹਾਲਾਂਕਿ ਗੀਤਾ ਜ਼ਿਆਦਾ ਗੱਲ ਨਹੀਂ ਕਰ ਰਹੀ ਸੀ, ਪਰ ਪੁਲਸ ਨੂੰ ਉਨ੍ਹਾਂ ਨੇ ਦੱਸਿਆ ਕਿ ਉਹ ਕੁਝ ਨੋਟਾਂ ਨੂੰ ਬਦਲਣ ਲਈ ਐਫ.ਸੀ. ਰੋਡ ਪਹੁੰਚੀ ਸੀ।
ਪੁਲਸ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਅਜੈ ਕਦਮ ਨੇ ਦੱਸਿਆ ਕਿ, ਅਸੀਂ ਵਾਰ-ਵਾਰ ਔਰਤ ਤੋਂ ਪੁੱਛਗਿਛ ਕਰ ਰਹੇ ਹਾਂ, ਤਾਂਕਿ ਜ਼ਿਆਦਾ ਜਾਣਕਾਰੀ ਮਿਲ ਸਕੇ। ਸ਼ਾਇਦ ਜ਼ਿਆਦਾ ਉਮਰ ਹੋ ਜਾਣ ਦੇ ਕਾਰਨ ਗੀਤਾ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀ ਹੈ। ਅਸੀਂ ਟੈਕਸ ਵਿਭਾਗ ਨੂੰ ਜਾਣਕਾਰੀ ਦੇਵਾਂਗੇ ਅਤੇ ਜੇਕਰ ਲੋੜ ਪਈ ਤਾਂ ਸ਼ਿਕਾਇਤ ਦਰਜ ਕਰਨਗੇ। ਫਿਲਹਾਲ ਇਸ ਮਾਮਲੇ 'ਚ ਕੋਈ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ ਹੈ।
ਔਰਤ ਦੀ ਮੌਤ ਨਾਲ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਮਾਰੇ ਪੱਥਰ, 6 ਕਰਮਚਾਰੀ ਜ਼ਖਮੀ
NEXT STORY