ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ 'ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਜਨ ਸਭਾ 'ਚ ਪੀ.ਐੱਮ. ਮੋਦੀ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਵੀ ਮੌਜੂਦ ਰਹੇ। ਪੀ.ਐੱਮ. ਮੋਦੀ ਨੇ ਕਿਹਾ ਕਿ ਵਿਰੋਧੀ ਇਸ ਵਾਰ ਸਰਕਾਰ ਬਣਾਉਣ ਲਈ ਨਹੀਂ ਸਗੋਂ ਆਪਣੇ ਸੰਸਦ ਮੈਂਬਰਾਂ ਦੀ ਗਿਣਤੀ ਵਧਾਉਣ 'ਚ ਲੱਗੇ ਹਨ ਪਰ ਜੇਕਰ ਇਨ੍ਹਾਂ ਦੀ ਤਾਕਤ ਵਧੀ ਤਾਂ ਬਿਹਾਰ 'ਚ ਇਕ ਵਾਰ ਫਿਰ ਲੁੱਟਖੋਹ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਵਿਰੋਧੀ ਸਿਰਫ ਇਹੀ ਚਾਹੁੰਦੇ ਹਨ ਕਿ ਇਸ ਵਾਰ ਦਿੱਲੀ 'ਚ ਕਮਜ਼ੋਰ ਸਰਕਾਰ ਬਣੇ ਤਾਂ ਕਿ ਲੁੱਟਖੋਹ ਕਰਨ 'ਚ ਆਸਾਨੀ ਹੋ ਸਕੇ।
ਮਜ਼ਬੂਤ ਸਰਕਾਰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ
ਰੈਲੀ 'ਚ ਮੋਦੀ ਬੋਲੇ ਕਿ ਜੋ ਜੇਲ 'ਚ ਹਨ, ਜੋ ਬੇਲ 'ਤੇ ਹਨ, ਉਹ ਮਜ਼ਬੂਤ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ ਹਨ। ਜਿਵੇਂ ਅਸੀਂ ਮਿਸ਼ੇਲ ਮਾਮਾ ਨੂੰ ਚੁੱਕ ਕੇ ਲਿਆਏ ਹਾਂ, ਉਸੇ ਤਰ੍ਹਾਂ ਹੀ ਬਾਕੀ ਚਾਚਿਆਂ ਨੂੰ ਵੀ ਵਾਪਸ ਆਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਨੂੰ ਜ਼ਮਾਨਤ 'ਤੇ ਕਰਵਾਇਆ ਹੈ, ਹੁਣ ਜੇਲ ਤੱਕ ਪਹੁੰਚਾਉਣ ਦੀ ਪੂਰੀ ਤਿਆਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੀ ਕਿਸਮਤ 'ਚ ਵਿਰੋਧੀ ਦਾ ਨੇਤਾ ਬਣਨਾ ਵੀ ਨਹੀਂ ਲਿਖਿਆ ਹੈ, ਉਹ ਪੀ.ਐੱਮ. ਬਣਨ ਦਾ ਸੁਪਨਾ ਦੇਖ ਰਹੇ ਹਨ।
ਅੱਤਵਾਦ ਦੇ ਮੁੱਦੇ 'ਤੇ ਮੁੜ ਕੀਤੀ ਗੱਲ
ਮੋਦੀ ਨੇ ਇਕ ਵਾਰ ਫਿਰ ਅੱਤਵਾਦ ਦੇ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਮਾਂ ਸੀ, ਜਦੋਂ ਦੇਸ਼ 'ਚ ਮੰਦਰ-ਮਸਜਿਸ-ਰੇਲਵੇ ਸਟੇਸ਼ਨਾਂ 'ਤੇ ਬੰਬ ਧਮਾਕੇ ਹੁੰਦੇ ਸਨ ਪਰ ਕਾਂਗਰਸ ਦੀ ਸਰਕਾਰ ਕਮਜ਼ੋਰ ਰੁਖ ਅਪਣਾਉਂਦੀ ਸੀ। ਬੀਤੇ 5 ਸਾਲਾਂ 'ਚ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਇਸ ਗਲਤ ਇਰਾਦੇ ਵਾਲਿਆਂ ਨੂੰ ਰੋਕ ਕੇ ਰੱਖਿਆ ਹੈ ਪਰ ਹੁਣ ਵੀ ਉਹ ਮੌਕੇ ਦੀ ਤਲਾਸ਼ 'ਚ ਹਨ। ਉਹ ਸਾਡੇ 'ਤੇ ਹਮਲਾ ਕਰਨ ਦੀ ਯੋਜਨਾ ਕਰਦੇ ਹਨ ਅਤੇ ਅਸੀਂ ਯੋਜਨਾ ਫੇਲ ਕਰਨ 'ਚ ਲੱਗੇ ਰਹਿੰਦੇ ਹਾਂ। ਮੋਦੀ ਨੇ ਕਿਹਾ ਕਿ ਅੱਤਵਾਦ ਦੀ ਫੈਕਟਰੀ ਜਿੱਥੇ ਵੀ ਹੈ, ਉੱਥੇ ਇਸ ਚੌਕੀਦਾਰ ਦੀ ਨਜ਼ਰ ਹੈ। ਜਿੱਥੋਂ ਵੀ ਭਾਰਤ ਨੂੰ ਖਤਰਾ ਹੋਵੇਗਾ, ਅਸੀਂ ਉੱਥੇ ਘਰ ਦੇ ਅੰਦਰ ਜਾ ਕੇ ਮਾਰਾਂਗੇ ਪਰ ਮਹਾਮਿਲਾਵਟੀਆਂ ਨੂੰ ਤੁਹਾਡੀ ਸੁਰੱਖਿਆ ਦੀ ਚਿੰਤਾ ਨਹੀਂ ਹੈ। ਪਾਕਿਸਤਾਨ ਦਾ ਨਾਂ ਸੁਣਦੇ ਹੀ ਇਨ੍ਹਾਂ ਦੇ ਪੈਰ ਕੰਬਣ ਲੱਗਦੇ ਹਨ। ਇਸੇ ਕਾਰਨ ਸਰਜੀਕਲ ਸਟਰਾਈਕ ਅਤੇ ਏਅਰ ਸਟਰਾਈਕ ਦੇ ਨਾਂ 'ਤੇ ਇਨ੍ਹਾਂ ਨੂੰ ਐਲਰਜੀ ਹੁੰਦੀ ਹੈ।
SC ਨੇ ਰਾਜੀਵ ਕੁਮਾਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ ਲਈ CBI ਤੋਂ ਮੰਗੇ ਠੋਸ ਸਬੂਤ
NEXT STORY