ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਡੀ.ਜੀ.ਪੀ. (ਡਾਇਰੈਕਟਰ ਜਨਰਲ ਆਫ਼ ਪੁਲਸ) ਦਿਲਬਾਗ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਘੱਟ ਹੋਇਆ ਹੈ ਅਤੇ ਜਲਦ ਬਾਕੀ ਅੱਤਵਾਦੀਆਂ ਦਾ ਸਫ਼ਾਇਆ ਹੋਵੇਗਾ। ਸਿੰਘ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ’ਚ ਪੱਤਰਕਾਰਾਂ ਨਾਲ ਕਿਹਾ ਕਿ ਜੰਮੂ-ਕਸ਼ਮੀਰ ’ਚ ਪਾਕਿਸਤਾਨ ਵੱਲੋਂ ਘੁਸਪੈਠ ਕੀਤੇ ਗਏ ਸਥਾਨਕ ਜਾਂ ਵਿਦੇਸ਼ੀ ਅੱਤਵਾਦੀਆਂ ਦੀ ਗਿਣਤੀ ਹੁਣ ਤੱਕ ਸਭ ਤੋਂ ਘੱਟ ਹੈ।
ਉਨ੍ਹਾਂ ਕਿਹਾ,‘‘ਮੈਨੂੰ ਖੁਸ਼ੀ ਹੈ ਕਿ ਪੁਲਸ ਅਤੇ ਸੁਰੱਖਿਆ ਬਲਾਂ ਨੇ ਅੱਤਵਾਦ ’ਤੇ ਬਹੁਤ ਹੱਦ ਤੱਕ ਕੰਟਰੋਲ ਕਰ ਲਿਆ ਹੈ ਅਤੇ ਜੋ ਕੁਝ ਬਚਿਆ ਹੈ, ਉਸ ਨੂੰ ਖਤਮ ਕਰਨ ਦੀ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ। ਜੰਮੂ ਡਵੀਜ਼ਨ ’ਚ ਡਰੋਨ ਡੇਗੇ ਜਾਣ ਵਾਲੇ ਸਵਾਲ ’ਤੇ ਡੀ.ਜੀ.ਪੀ. ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਕਈ ਪ੍ਰਕਾਰ ਦੀ ਕਾਊਂਟਰ ਵਿਵਸਥਾ ਕੀਤੀ ਜਾ ਰਹੀ ਹੈ।
ਗੈਸ ਸਿਲੰਡਰ ਫਟਣ ਨਾਲ ਮਕਾਨ 'ਚ ਲੱਗੀ ਅੱਗ, 4 ਬੱਚੀਆਂ ਦੀ ਮੌਤ ਦਾ ਖ਼ਦਸ਼ਾ
NEXT STORY