ਸ਼੍ਰੀਨਗਰ — ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੀ ਬੌਖਲਾਹਟ ਇਕ ਵਾਰ ਫਿਰ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਕੁਲਗਾਮ 'ਚ ਹਮਲਾ ਕੀਤਾ ਹੈ। ਜਿਸ 'ਚ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਜ਼ਖਮੀ ਹੈ। ਮਾਰੇ ਗਏ ਸਾਰੇ ਮਜ਼ਦੂਰ ਕਸ਼ਮੀਰ ਤੋਂ ਬਾਹਰ ਦੇ ਹਨ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ 'ਚ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਅੱਤਵਾਦੀਆਂ ਦੀ ਕਾਇਰਤਾ ਭਰੀ ਹਰਕਤ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਕਸ਼ਮੀਰ 'ਤੇ ਮੋਦੀ ਸਰਕਾਰ ਦੇ ਫੈਸਲੇ ਤੋਂ ਬੌਖਲਾਏ ਹੋਏ ਹਨ ਤੇ ਲਗਾਤਾਰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਜੰਮੂ ਕਸ਼ਮੀਰ ਪੁਲਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਹੋਰ ਸੁਰੱਖਿਆ ਬਲਾਂ ਨੂੰ ਸੱਦਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਮਜ਼ਦੂਰ ਪੱਛਮੀ ਬੰਗਾਲ ਦੇ ਸਨ। ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਯੂਰੋਪੀਅਨ ਦੇ 28 ਸੰਸਦ ਕਸ਼ਮੀਰ ਦੌਰੇ 'ਤੇ ਹਨ। ਸੰਸਦ ਮੈਂਬਰਾਂ ਦੇ ਦੌਰੇ ਕਾਰਨ ਘਾਟੀ 'ਚ ਸੁਰੱਖਿਆ ਕਾਫੀ ਸਖਤ ਹੈ। ਇਸ ਦੇ ਬਾਵਜੂਦ ਅੱਤਵਾਦੀ ਬੌਖਲਾਹਟ 'ਚ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ।
ਚੂਹਿਆਂ ਤੋਂ ਮੁਕਤ ਹੈ ਕੈਨੇਡਾ ਦਾ ਇਹ ਸੂਬਾ ਕਿਉਂਕਿ ਬਾਰਡਰ 'ਤੇ ਤਾਇਨਾਤ ਹੈ ਪੈਟਰੋਲਿੰਗ ਟੀਮ
NEXT STORY