ਡੋਡਾ/ਕਿਸ਼ਤਵਾੜ (ਅਜੇ)– ਜ਼ਿਲਾ ਡੋਡਾ ਦੇ ਗੰਦੋਹ ਦੇ ਜੰਗਲਾਂ ’ਚ ਸਥਾਨਕ ਪੁਲਸ ਅਤੇ ਫ਼ੌਜ ਦੀ 4 ਆਰ. ਆਰ. ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਤਲਾਸ਼ੀ ਮੁਹਿੰਮ ਚਲਾ ਕੇ ਇਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਕੇ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਜ਼ਿਲੇ ਦੇ ਐੱਸ. ਐੱਸ. ਪੀ. ਡੋਡਾ ਅਬਦੁਲ ਕਯੂਮ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਗੰਦੋਹ ਦੇ ਇੰਚਾਰਜ ਇੰਸਪੈਕਟਰ ਵਿਕਰਮ ਸਿੰਘ ਦੀ ਅਗਵਾਈ ’ਚ ਪੁਲਸ ਅਤੇ 4 ਆਰ. ਆਰ. ਕੇ. ਜੀ. ਦੀ ਟੀਮ ਵੱਲੋਂ ਗੰਦੋਹ ਦੇ ਖਸੋੜੀ ਚਾਨਸਰ ਦੇ ਜੰਗਲਾਂ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਇਕ ਪੁਰਾਣਾ ਅੱਤਵਾਦੀ ਟਿਕਾਣਾ ਤਬਾਹ ਕਰ ਕੇ 1 ਯੂ. ਬੀ. ਜੀ. ਐੱਲ. ਬੈਰਲ, 1 ਯੂ. ਬੀ. ਜੀ. ਐੱਲ. ਗ੍ਰਨੇਡ, 1 ਆਰ. ਪੀ. ਜੀ. ਸ਼ੈੱਲ, 25 ਇਲੈਕਟ੍ਰਾਨਿਕ ਡੈਟੋਨੇਟਰ ਅਤੇ 2 ਯੂ. ਬੀ. ਜੀ. ਐੱਲ. ਦੀ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਜਿਸ ਖੇਤਰ ਤੋਂ ਹਥਿਆਰ ਅਤੇ ਵਿਸਫੋਟਕ ਸਾਮੱਗਰੀ ਬਰਾਮਦ ਕੀਤੀ ਗਈ ਹੈ ਉਹ ਪਹਿਲਾਂ ਅੱਤਵਾਦ ਪ੍ਰਭਾਵਿਤ ਇਲਾਕਾ ਰਿਹਾ ਹੈ। ਇੱਥੇ ਜੰਗਲ ਵੀ ਕਾਫੀ ਸੰਘਣਾ ਹੈ। ਪੁਲਸ ਦਾ ਅਜਿਹਾ ਮੰਨਣਾ ਹੈ ਕਿ ਜਦੋਂ ਡੋਡਾ ਜ਼ਿਲ੍ਹੇ ’ਚ ਅੱਤਵਾਦ ਸਿਖਰ ’ਤੇ ਸੀ ਉਸੇ ਦਰੌਾਨ ਇੱਥੇ ਹਥਿਆਰ ਲੁਕਾਏ ਗਏ ਹੋਣਗੇ। ਫਿਲਹਾਲ ਮਾਮਲਾ ਦਰਜ ਕਰਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਿਆਨਕ ਸੜਕ ਹਾਦਸਾ; ਟਰੱਕ ਨੇ ਕਾਂਵੜੀਆਂ ਨੂੰ ਕੁਚਲਿਆ, 6 ਦੀ ਮੌਤ
NEXT STORY