ਊਧਮਪੁਰ/ਰਾਮਬਨ- (ਰਮੇਸ਼, ਭਾਸ਼ਾ, ਉਦੇ)- ਸੁਰੱਖਿਆ ਦਸਤਿਆਂ ਨੇ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕੇ ’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਮੋਰਟਾਰ ਬੰਬ ਸਮੇਤ ਵੱਡੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਬੁੱਧਵਾਰ ਨੂੰ ਰਾਮਬਨ ਹੈੱਡਕੁਆਰਟਰ ਦੇ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੇ ਬਨਿਹਾਲ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਮਾਲਵਾਂ ਜੰਗਲ ’ਚ ਮੰਗਲਵਾਰ ਸ਼ਾਮ ਨੂੰ ਫੌਜ ਅਤੇ ਪੁਲਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਉਕਤ ਟਿਕਾਣੇ ਦਾ ਪਤਾ ਲੱਗਿਆ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ 52 ਐੱਮ. ਐੱਮ. ਮੋਰਟਾਰ ਬੰਬ ਤੋਂ ਇਲਾਵਾ 4 ਡੈਟੋਨੇਟਰ, ਕਾਰਡਟੈਕਸ ਵਾਇਰ (ਡੈਟੋਨੇਟਿੰਗ ਕਾਰਡ), ਏ. ਕੇ. ਰਾਈਫਲ ਦੇ 5 ਮੈਗਜ਼ੀਨ, 2 ਪਿਸਟਲ ਮੈਗਜ਼ੀਨ, ਐੱਲ. ਐੱਮ. ਜੀ. ਗੋਲਾ-ਬਾਰੂਦ ਬੈਲਟ ਬਾਕਸ, 292 ਕਾਰਤੂਸ ਅਤੇ ਕਈ ਹੋਰ ਸਬੰਧਤ ਸਮੱਗਰੀਆਂ ਬਰਾਮਦ ਕੀਤੀਆਂ। ਪੁਲਸ ਅਧਿਕਾਰੀ ਨੇ ਕਿਹਾ ਕਿ ਬਰਾਮਦ ਸਮੱਗਰੀ ਨੂੰ ਜੰਗ ਲੱਗਿਆ ਹੋਇਆ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਟਿਕਾਣਾ ਕਾਫੀ ਪੁਰਾਣਾ ਹੈ।
ਉੱਥੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸ਼ਰਾਬ ਦੀ ਇਕ ਦੁਕਾਨ ’ਤੇ ਗ੍ਰੇਨੇਡ ਹਮਲੇ ’ਚ ਸ਼ਮੂਲੀਅਤ ਦੇ ਦੋਸ਼ ’ਚ 2022 ’ਚ ਗ੍ਰਿਫਤਾਰ ਕੀਤੇ ਗਏ 2 ਅੱਤਵਾਦੀ ਬੁੱਧਵਾਰ ਸਵੇਰੇ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਏ। ਪੁਲਸ ਨੇ ਹਿਰਾਸਤ ’ਚੋਂ ਭੱਜੇ ਦੋਹਾਂ ਅੱਤਵਾਦੀਆਂ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ। ਸੂਤਰਾਂ ਨੇ ਉਨ੍ਹਾਂ ਦੀ ਪਛਾਣ ਮਾਰੂਫ ਨਜ਼ੀਰ ਸੋਲੇਹ ਅਤੇ ਸ਼ਾਹਿਦ ਸ਼ੌਕਤ ਬਾਲਾ ਦੇ ਰੂਪ ਵਿਚ ਕੀਤੀ ਹੈ, ਜੋ ਬਾਰਾਮੂਲਾ ਦੇ ਵਾਸੀ ਹਨ। 17 ਮਈ 2022 ਨੂੰ ਹੋਈ ਇਸ ਘਟਨਾ ਦੌਰਾਨ 1 ਵਿਅਕਤੀ ਦੀ ਮੌਤ ਅਤੇ 3 ਜ਼ਖਮੀ ਹੋ ਗਏ ਸਨ।
ਹੇਮਕੁੰਟ ਸਾਹਿਬ ਯਾਤਰਾ ਦੇ ਚਾਹਵਾਨ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਦਿਨ ਖੋਲ੍ਹੇ ਜਾਣਗੇ ਕਪਾਟ
NEXT STORY