ਨਵੀਂ ਦਿੱਲੀ - ਕੇਂਦਰ ਸਰਕਾਰ ਬਹੁਤ ਜਲਦੀ ਹੀ ਕੇਂਦਰੀ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰਨ ਵਾਲੀ ਹੈ। ਇਕ ਪਾਸੇ ਤਾਂ ਮੁਲਾਜ਼ਮਾਂ ਨੂੰ ਸਰਕਾਰ ਤਨਖਾਹ ਵਧਾ ਕੇ ਤੋਹਫਾ ਦੇ ਰਹੀ ਹੈ ਤਾਂ ਨਾਲ ਹੀ ਦੂਜੇ ਪਾਸੇ ਉਸ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਬਕਾਇਆ (ਏਰੀਅਰ) ਨਹੀਂ ਦਿੱਤਾ ਜਾਵੇਗਾ।
ਇਸ ਮਹੀਨੇ ਦੇ ਸ਼ੁਰੂ ਵਿਚ ਮੀਡੀਆ ਦੀਆਂ ਸੁਰਖੀਆਂ ਵਿਚ ਆਇਆ ਸੀ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ ਵਧਾ ਦਿੱਤੀ ਗਈ ਹੈ। ਮੌਜੂਦਾ ਸਮੇਂ ਵਿਚ ਕੇਂਦਰੀ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 18,000 ਰੁਪਏ ਮਾਸਿਕ ਹੈ ਜੋ ਸਰਕਾਰ ਦੇ ਫੈਸਲੇ ਪਿੱਛੋਂ 21,000 ਹੋ ਜਾਵੇਗੀ।
ਖਬਰਾਂ ਮੁਤਾਬਕ ਇਕ ਸਰਕਾਰੀ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿੱਤ ਮੰਤਰਾਲਾ ਨੇ ਕਿਹਾ ਹੈ ਕਿ ਉਹ 2.57 ਗੁਣਾ ਦੇ ਫਿਟਮੈਂਟ ਫਾਰਮੂਲੇ ਨੂੰ ਵਧਾ ਕੇ 3.00 ਕਰਨ ਵਾਲਾ ਹੈ। ਇਸ ਦਾ ਲਾਭ ਮੁਲਾਜ਼ਮਾਂ ਨੂੰ ਅਗਲੇ ਸਾਲ ਜਨਵਰੀ ਤੋਂ ਮਿਲੇਗਾ। ਇਹ ਕੇਂਦਰੀ ਸਰਕਾਰੀ ਮੁਲਾਜ਼ਮਾਂ 'ਤੇ ਵਿੱਤੀ ਪ੍ਰਭਾਵ ਲਈ ਇਕ ਅਹਿਮ ਭੁਗਤਾਨ ਹੈ।
ਪਿਛਲੇ ਸਾਲ ਸਤੰਬਰ ਵਿਚ ਸਰਕਾਰ ਵਲੋਂ 22 ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ ਸੀ ਜਿਸ ਨੇ ਕੇਂਦਰੀ ਮੁਲਾਜ਼ਮਾਂ ਵਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਲੈ ਕੇ ਉਸ 'ਤੇ ਵਿਚਾਰ ਕਰਨਾ ਅਤੇ ਉਸ ਦੇ ਸਭ ਪੱਖਾਂ ਨੂੰ ਦੇਖਣਾ ਸੀ।
ਇਸ ਕਮੇਟੀ ਦੀ ਅਗਵਾਈ ਸਿਖਲਾਈ ਵਿਭਾਗ ਦੇ ਸਕੱਤਰ ਨੇ ਕੀਤੀ ਸੀ। ਪਿਛਲੇ ਤਨਖਾਹ ਕਮਿਸ਼ਨ ਵਿਚ ਕੇਂਦਰੀ ਮੁਲਾਜ਼ਮਾਂ ਦੀ ਬੇਸਿਕ ਤਨਖਾਹ 7000 ਰੁਪਏ ਸੀ ਜੋ ਫਿਟਮੈਂਟ ਫਾਰਮੁਲੇ ਦੇ ਵਧਣ ਪਿੱਛੋਂ 18,000 ਰੁਪਏ ਹੋ ਗਈ ਸੀ।
ਯੌਨ ਸ਼ੋਸ਼ਣ ਨੂੰ ਲੈ ਕੇ ਕੈਥੋਲਿਕ ਚਰਚ ਨੇ ਜਾਰੀ ਕੀਤੀ ਗਾਈਡ ਲਾਈਨ
NEXT STORY