ਜਬਲਪੁਰ— ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ 'ਚ ਵੀਰਵਾਰ ਦੀ ਸਵੇਰ ਤਿੰਨ ਨਵਜੰਮ੍ਹੇ ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਨਵਜੰਮ੍ਹੇ ਬੱਚਿਆਂ (2 ਲੜਕੀਆਂ ਅਤੇ ਲੜਕਾ) ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਿਤਾ ਨੇ ਪਹਾੜੀ 'ਤੇ ਦਫਨਾ ਦਿੱਤਾ ਸੀ ਪਰ ਕੁੱਤਿਆਂ ਨੇ ਲਾਸ਼ਾਂ ਨੂੰ ਖੋਦ ਕੇ ਬਾਹਰ ਕੱਢ ਦਿੱਤਾ। ਗੜ੍ਹਾ ਥਾਣਾ ਇੰਚਾਰਜ ਰਵਿੰਦਰ ਗੌਤਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਨਾਦੌਨ ਵਾਸੀ ਸ਼ੋਭਾਰਾਮ ਭਲਾਵੀ ਦੀ ਪਤਨੀ ਪੂਜਾ ਨੂੰ ਡਿਲੀਵਰੀ ਲਈ ਜਬਲਪੁਰ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ।
ਔਰਤ ਨੇ ਬੁੱਧਵਾਰ ਦੁਪਹਿਰ ਨੂੰ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ 'ਚੋਂ 2 ਲੜਕੀਆਂ ਮ੍ਰਿਤ ਪੈਦਾ ਹੋਈਆਂ ਸਨ। ਡਿਲੀਵਰੀ ਦੇ ਅੱਧੇ ਘੰਟੇ ਬਾਅਦ ਲੜਕੇ ਦੀ ਵੀ ਮੌਤ ਹੋ ਗਈ, ਜਿਸ ਤੋਂ ਬਾਅਦ ਔਰਤ ਦੇ ਪਤੀ ਨੇ ਤਿੰਨੋਂ ਨਵਜੰਮ੍ਹੇ ਬੱਚਿਆਂ ਦੀਆਂ ਲਾਸ਼ਾਂ ਨੂੰ ਲਿਜਾ ਕੇ ਸਾਹਮਣੇ ਸਥਿਤ ਪਹਾੜੀਆਂ 'ਚ ਦਫਨਾ ਦਿੱਤਾ ਸੀ। ਰਾਤ ਦੇ ਸਮੇਂ ਕੁੱਤਿਆਂ ਨੇ ਬੱਚਿਆਂ ਦੀ ਲਾਸ਼ਾਂ ਨੂੰ ਖੋਦ ਕੇ ਬਾਹਰ ਕੱਢ ਲਿਆ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਸਥਾਨਕ ਲੋਕਾਂ ਨੇ ਲਾਸ਼ਾਂ ਨੂੰ ਦੇਖ ਕੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਸ਼ਿਕਾਇਤ ਲਿਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੈਲੀ 'ਚ ਕਿਸਾਨ ਦੀ ਖੁਦਕੁਸ਼ੀ: 'ਆਪ' ਦੇ 5 ਮੈਂਬਰਾਂ ਤੋਂ ਹੋਵੇਗੀ ਪੁੱਛ-ਗਿੱਛ
NEXT STORY