ਇਲਾਹਾਬਾਦ — ਇਲਾਹਾਬਾਦ 'ਚ ਇਕ ਹਫਤਾ ਪਹਿਲਾ ਲਾਪਤਾ ਹੋਏ ਵਕੀਲ ਵਿਜੈ ਗੁਪਤਾ ਦੀ ਖੂੰਹ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਅਗਵਾ ਹੋਣ ਤੋਂ ਬਾਅਦ ਵਕੀਲ ਨੇ ਇਕ ਦੋਸਤ ਨੂੰ ਫੋਨ ਕਰਕੇ ਆਪਣੇ ਨਾਲ ਹੋਣ ਵਾਲੀ ਕਿਸੇ ਅਣਹੋਣੀ ਦੇ ਲਈ ਬੀਜੇਪੀ ਦੇ ਸਥਾਨਕ ਵਿਧਾਇਕ ਪ੍ਰਵੀਨ ਪਟੇਲ ਦੇ ਭਰਾ ਛੋਟੇ ਸਿੰਘ ਦੇ ਖਿਲਾਫ ਕਾਰਵਾਈ ਕਰਵਾਉਣ ਦੀ ਗੁਹਾਰ ਲਗਾਈ ਸੀ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਸਮੇਤ ਇਲਾਕੇ ਦੇ ਸੈਂਕੜਾਂ ਲੋਕ ਮੌਕੇ 'ਤੇ ਪਹੁੰਚ ਗਏ। ਕਈ ਦਿਨ੍ਹਾਂ ਤੱਕ ਪਾਣੀ 'ਚ ਪਏ ਰਹਿਣ ਦੇ ਕਾਰਨ ਲਾਸ਼ ਦੀ ਪਛਾਣ ਕਰਨਾ ਮੁਸ਼ਕਿਲ ਹੋ ਰਿਹਾ ਸੀ। ਫਿਰ ਵੀ ਪਰਿਵਾਰ ਵਾਲਿਆਂ ਨੇ ਕੱਪੜਿਆਂ ਦੇ ਅਧਾਰ 'ਤੇ ਲਾਸ਼ ਦੀ ਪਛਾਣ ਕੀਤੀ ।
ਵਕੀਲ ਵਿਜੈ ਗੁਪਤਾ ਦੀ ਲਾਸ਼ ਮਿਲਣ ਤੋਂ ਬਾਅਦ ਲੋਕਾਂ ਨੇ ਖੂਬ ਹੰਗਾਮਾ ਕੀਤਾ। ਪੁਲਸ 'ਤੇ ਪੱਥਰਬਾਜ਼ੀ ਵੀ ਕੀਤੀ ਅਤੇ ਗੱਡੀਆਂ ਦੀ ਤੋੜ-ਫੋੜ ਵੀ ਕੀਤੀ। ਪੁਲਸ ਨੇ ਵੀ ਹਲਕਾ ਲਾਠੀ ਚਾਰਜ ਕੀਤਾ। ਪੀੜਤ ਪਰਿਵਾਰ ਨੇ ਵਿਧਾਇਕ ਦੇ ਭਰਾ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪੁਲਸ 'ਤੇ ਸਿਆਸੀ ਦਬਾਅ 'ਚ ਕੰਮ ਕਰਨ ਦਾ ਦੋਸ਼ ਲਗਾਇਆ ਹੈ।
ਨਾਰਾਜ਼ ਲੋਕਾਂ ਨੇ ਕਾਫੀ ਦੇਰ ਤੱਕ ਲਾਸ਼ ਨੂੰ ਚੁੱਕਣ ਨਹੀਂ ਦਿੱਤਾ ਅਤੇ ਪੁਲਸ 'ਤੇ ਪੱਥਰਬਾਜ਼ੀ ਕੀਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆਈ.ਜੀ. ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਸੀ।
ਦਰਅਸਲ ਇਲਾਹਾਬਾਦ ਦੇ ਉਤਰਾਂਵ ਇਲਾਕੇ ਦੇ ਚਕਾ ਪਿੰਡ ਦੇ ਰਹਿਣ ਵਾਲੇ 38 ਸਾਲ ਦੇ ਵਿਜੈ ਗੁਪਤਾ ਉਰਫ ਬਬਲੂ ਪੇਸ਼ੇ ਤੋਂ ਵਕੀਲ ਸਨ ਅਤੇ ਜ਼ਿਲਾ ਅਦਾਲਤ 'ਚ ਪ੍ਰੈਕਟਿਸ ਕਰਦੇ ਸਨ। 3 ਜੂਨ ਦੀ ਰਾਤ ਉਹ ਬਾਈਕ 'ਤੇ ਘਰੋਂ ਨਿਕਲੇ ਪਰ ਵਾਪਸ ਨਹੀਂ ਆਏ। ਪਰਿਵਾਰ ਵਾਲਿਆਂ ਨੇ ਇਸ ਮਾਮਲੇ 'ਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਭੋਲੇ ਬਾਬਾ ਦੇ ਦਰਸ਼ਨ ਕਰ ਦੇਸ਼ 'ਚ ਸ਼ਾਂਤੀ ਬਹਾਲੀ ਦੀ ਪ੍ਰਾਰਥਨਾ ਕਰਾਗਾਂ: ਰਾਜਪਾਲ
NEXT STORY