ਬਾਲੇਸ਼ਵਰ (ਓਡੀਸ਼ਾ)— ਬਾਲੇਸ਼ਵਰ 'ਚ ਇਕ ਵਿਅਕਤੀ ਦੀ ਲਾਸ਼ ਚਿਖਾ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜੀ ਗਈ। ਉਸ ਦੀ ਬੇਟੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਦੀ ਰਹੱਸਮਈ ਹਾਲਾਤਾਂ 'ਚ ਮੌਤ ਹੋਈ ਹੈ। ਨੀਲਗਿਰੀ ਪੁਲਸ ਥਾਣੇ ਦੇ ਇੰਚਾਰਜ ਨਿਰੀਖਕ ਰਮੇਸ਼ ਸਿੰਘ ਨੇ ਦੱਸਿਆ ਕਿ ਨਿਸ਼ਚਿੰਤਪੁਰ ਸਾਹੀ ਵਾਸੀ 81 ਸਾਲਾ ਨਰੇਂਦਰ ਪਾਤਰਾ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਰਹੱਸਮਈ ਮੌਤ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਵਿਅਕਤੀ ਤਿੰਨ ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਲਾਸ਼ ਸ਼ਨੀਵਾਰ ਨੂੰ ਉਸ ਦੇ ਪਿੰਡ 'ਚ ਝਾੜੀਆਂ 'ਚ ਪਈ ਮਿਲੀ ਸੀ।
ਪਾਤਰਾ ਦੇ ਵੱਡੇ ਬੇਟੇ ਨੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਅਤੇ ਜਦੋਂ ਚਿਖਾ ਸਾੜੀ ਜਾਣ ਵਾਲੀ ਸੀ, ਉਸੇ ਸਮੇਂ ਮ੍ਰਿਤਕ ਦੀ ਬੇਟੀ ਨੇ ਆਪਣੇ ਪਤੀ ਨਾਲ ਉੱਥੇ ਪੁੱਜ ਕੇ ਦੋਸ਼ ਲਾਇਆ ਕਿ ਉਸ ਦੇ ਪਿਤਾ ਦੀ ਮੌਤ ਰਹੱਸਮਈ ਹਾਲਾਤਾਂ 'ਚ ਹੋਈ। ਇਸ ਤੋਂ ਬਾਅਦ ਨੀਲਗਿਰੀ ਪੁਲਸ ਥਾਣੇ 'ਚ ਸਬ ਇੰਸਪੈਕਟਰ ਦੀਨਬੰਧੂ ਮਹੰਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ।
ਹਰਿਆਣੇ ਦੀ ਬੇਟੀ ਹੀ ਨਹੀਂ ਬੇਟੇ ਨੇ ਵੀ ਕੀਤਾ ਸੂਬੇ ਨਾ ਨਾਮ ਰੌਸ਼ਨ, ਦੁਬਈ 'ਚ ਜਿੱਤਿਆ ਦੰਗਲ
NEXT STORY