ਨਵੀਂ ਦਿੱਲੀ — ਪਿਛਲੇ ਕੁਝ ਸਮੇਂ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਇਸ ਦੇ ਬਾਵਜੂਦ ਭਾਰਤ ਵਿਚ ਪੈਟਰੋਲ-ਡੀਜ਼ਲ ਦੇ ਗਾਹਕਾਂ ਨੂੰ ਇਸ ਦਾ ਪੂਰਾ ਲਾਭ ਨਹੀਂ ਮਿਲ ਰਿਹਾ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 7-11 ਫੀਸਦੀ ਦੀ ਕਮੀ ਆਈ ਹੈ ਜਦੋਂਕਿ ਇਸ ਦੀਆਂ ਅੰਤਰਰਾਸ਼ਟਰੀ ਕੀਮਤਾਂ 25 ਫੀਸਦੀ ਹੇਠਾਂ ਆ ਗਈਆਂ ਹਨ। ਅੰਤਰਰਾਸ਼ਟਰੀ ਕੀਮਤਾਂ ਦੇ ਆਧਾਰ 'ਤੇ ਹੀ ਦੇਸ਼ ਵਿਚ ਰਿਟੇਲ ਕੀਮਤਾਂ ਤੈਅ ਹੁੰਦੀਆਂ ਹਨ। ਕੱਚੇ ਤੇਲ ਦੀ ਕੀਮਤ 3 ਅਕਤਬੂਰ ਨੂੰ 86.7 ਡਾਲਰ ਪ੍ਰਤੀ ਬੈਰਲ ਸੀ, ਜਿਹੜੀ ਕਿ ਪਿਛਲੇ ਹਫਤੇ ਡਿੱਗ ਕੇ 60 ਡਾਲਰ ਪ੍ਰਤੀ ਬੈਰਲ 'ਤੇ ਹੇਠਾਂ ਆ ਗਈ।
ਇਸ ਕਾਰਨ ਆਈ ਕੀਮਤਾਂ ਵਿਚ ਕਮੀ
ਈਰਾਨ ਤੋਂ ਤੇਲ ਦੇ ਵੱਡੇ ਖਰੀਦਦਾਰਾਂ ਨੂੰ ਪ੍ਰਤੀਬੰਧਾਂ ਤੋਂ ਛੋਟ ਦੇਣ ਦੇ ਅਮਰੀਕਾ ਦੇ ਫੈਸਲੇ ਅਤੇ ਅਮਰੀਕਾ, ਰੂਸ ਅਤੇ ਸਾਊਦੀ ਅਰਬ ਵਲੋਂ ਉਤਪਾਦਨ ਵਧਾਉਣ ਕਾਰਨ ਗਲੋਬਲ ਮਾਰਕੀਟ ਵਿਚ ਵਾਧੂ ਸਪਲਾਈ ਦੀ ਸਥਿਤੀ ਬਣ ਗਈ ਹੈ। ਪੈਟਰੋਲ ਅਤੇ ਡੀਜ਼ਲ ਦੇ ਸਿੰਗਾਪੁਰ ਬੈਂਚਮਾਰਕ ਕ੍ਰਮਵਾਰ 26 ਫੀਸਦੀ ਤੋਂ 25 ਫੀਸਦੀ ਡਿੱਗੇ ਹਨ।

ਇਕ ਕਾਰਨ ਨਹੀਂ ਮਿਲ ਰਿਹਾ ਗਾਹਕਾਂ ਨੂੰ ਲਾਭ
ਪੈਟਰੋਲੀਅਮ ਕੰਪਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਲਈ ਪਿਛਲੇ ਪੰਦਰਵਾੜੇ 'ਚ ਫਿਊਲ ਦੇ ਅੰਤਰਰਾਸ਼ਟਰੀ ਰੇਟ ਅਤੇ ਮੌਜੂਦਾ ਐਕਸਚੇਂਜ ਰੇਟ ਦੇ ਨਾਲ ਹੀ ਫ੍ਰੇਟ, ਬੀਮਾ ਅਤੇ ਕੁਝ ਹੋਰ ਖਰਚਿਆਂ ਨੂੰ ਵੀ ਦੇਖਦੀ ਹੈ। ਆਖਰੀ ਰਿਟੇਲ ਪ੍ਰਾਈਸ 'ਚ ਕੇਂਦਰ ਅਤੇ ਸੂਬਾ ਟੈਕਸ ਦੇ ਨਾਲ-ਨਾਲ ਡੀਲਰਾਂ ਦੀ ਕਮਿਸ਼ਨ ਵੀ ਜੋੜੀ ਜਾਂਦੀ ਹੈ। ਇਸ ਦੀ ਕੀਮਤ ਰੋਜ਼ਾਨਾ ਆਧਾਰ 'ਤੇ ਪਬਲਿਸ਼ ਕੀਤੀ ਜਾਂਦੀ ਹੈ।
ਗਾਹਕਾਂ ਨੂੰ ਨਹੀਂ ਮਿਲ ਰਿਹਾ ਲਾਭ
ਤੇਲ ਦੀਆਂ ਘਰੇਲੂ ਕੀਮਤਾਂ 'ਚ ਘੱਟ ਗਿਰਾਵਟ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਭਾਰਤੀ ਕੰਪਨੀਆਂ ਕੀਮਤਾਂ ਤੈਅ ਕਰਨ ਲਈ ਪਿਛਲੇ ਪੰਦਰਵਾੜੇ ਦੇ ਗਲੋਬਲ ਰੇਟ ਦੇ ਔਸਤ ਨੂੰ ਆਧਾਰ ਬਣਾਉਂਦੀ ਹੈ। ਇਸ ਕਾਰਨ ਗਲੋਬਲ ਬਾਜ਼ਾਰ ਦੀਆਂ ਘੱਟ ਹੋਈਆਂ ਕੀਮਤਾਂ ਦਾ ਅਸਰ ਕੁਝ ਸਮੇਂ ਬਾਅਦ ਦਿਖਾਈ ਦੇ ਸਕਦਾ ਹੈ। ਪੈਟਰੋਲੀਅਮ ਕੰਪਨੀਆਂ ਨੇ ਪੰਪ ਡੀਲਰਾਂ ਨੂੰ 8 ਅਕਤੂਬਰ ਤੋਂ 19 ਨਵੰਬਰ ਦੇ ਵਿਚਕਾਰ 10 ਫੀਸਦੀ ਘੱਟ ਕੀਮਤ 'ਤੇ ਪੈਟਰੋਲ ਵੇਚਿਆ ਸੀ, ਪਰ ਇਸ ਮਿਆਦ 'ਚ ਅੰਤਰਰਾਸ਼ਟਰੀ ਫਿਊਲ ਅਤੇ ਐਕਸਚੇਂਜ ਰੇਟ 'ਤੇ ਅਧਾਰਿਤ ਬੈਂਚਮਾਰਕ ਕੀਮਤ 22 ਫੀਸਦੀ ਤੋਂ ਹੇਠਾਂ ਆਈ ਸੀ।
ਡੀਲਰਾਂ ਨੇ ਸਵੀਕਾਰ ਕੀਤਾ, ਮਿਲ ਰਿਹਾ ਫਾਇਦਾ
ਡੀਲਰਾਂ ਲਈ ਡੀਜ਼ਲ ਦੀ ਕੀਮਤ ਸਿਰਫ 4.5 ਫੀਸਦੀ ਘਟੀ ਹੈ, ਜਦੋਂਕਿ ਬੈਂਚਮਾਰਕ ਰੇਟ 11.5 ਫੀਸਦੀ ਘੱਟ ਹੋਏ ਹਨ। ਇਸ ਦਾ ਮਤਲਬ ਇਹ ਹੈ ਕਿ ਪੈਟਰੋਲੀਅਮ ਕੰਪਨੀਆਂ ਦਾ ਗਰਾਸ ਮਾਰਕੀਟਿੰਗ ਮਾਰਜਨ 8 ਅਕਤੂਬਰ ਤੋਂ 19 ਨਵੰਬਰ ਵਿਚਕਾਰ ਪੈਟਰੋਲ ਲਈ 4.98 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਲਈ 3.03 ਰੁਪਏ ਪ੍ਰਤੀ ਲਿਟਰ ਵਧ ਸਕਦਾ ਹੈ। ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਮਾਰਜਨ ਵਧਣ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ।
ਉਪ ਰਾਸ਼ਟਰਪਤੀ ਰੱਖਣਗੇ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ (ਪੜੋ 26 ਨਵੰਬਰ ਦੀਆਂ ਖਾਸ ਖਬਰਾਂ)
NEXT STORY