ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਨੇ ਆਪਣੇ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਨੂੰ ਉੱਤਰਾਧਿਕਾਰੀ ਐਲਾਨਿਆ। ਉਸ ਦੀ ਅਗਵਾਈ ਨੂੰ ਲੈ ਕੇ ਸਾਰੀਆਂ ਕਿਆਸ ਅਰਾਈਆਂ 'ਤੇ ਰੋਕ ਲਾ ਦਿੱਤੀ।
ਉਨ੍ਹਾਂ ਕਿਹਾ ਕਿ ਸਾਲ 2020 ਵਿਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਅਗਵਾਈ ਤੇਜਸਵੀ ਯਾਦਵ ਕਰਨਗੇ। ਤੇਜਸਵੀ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵੀ ਹੋਣਗੇ। ਉਨ੍ਹਾਂ ਕਿਹਾ ਕਿ ਤੇਜਸਵੀ ਬਾਰੇ ਮੈਂ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਉਹ ਮੇਰਾ ਬੇਟਾ ਹੈ ਸਗੋਂ ਤੇਜਸਵੀ ਸਾਡੇ ਵਰਗੇ ਲੋਕਾਂ ਤੋਂ ਕਾਫੀ ਅੱਗੇ ਹੈ ਅਤੇ ਚਰਚਿਤ ਹੈ। ਬਿਹਾਰ ਦੇ ਲੋਕ ਤੇਜਸਵੀ ਦੀ ਭਾਸ਼ਾ ਅਤੇ ਉਸ ਦੀ ਸਿਆਸੀ ਸਮਰੱਥਾ ਤੋਂ ਖੁਸ਼ ਹਨ।
ਰਾਜਦ ਪ੍ਰਧਾਨ ਨੇ ਕਿਹਾ ਕਿ ਹੁਣ ਨੌਜਵਾਨਾਂ ਦਾ ਜ਼ਮਾਨਾ ਹੈ। ਟਿਕਟ ਤੋਂ ਲੈ ਕੇ ਸਾਰੀਆਂ ਥਾਵਾਂ 'ਤੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਹੋਵੇਗਾ। ਇਹ ਲੋਕ ਪੂਰੀ ਤਰ੍ਹਾਂ ਪਾਰਟੀ ਲਈ ਉਤਸ਼ਾਹ ਨਾਲ ਕੰਮ ਕਰਨਗੇ।
ਭਾਜਪਾ ਦੇ ਰਾਮ ਦੇ ਮੁਕਾਬਲੇ ਅਖਿਲੇਸ਼ ਨੇ ਤਿਆਰ ਕਰਵਾਈ ਕ੍ਰਿਸ਼ਨ ਦੀ ਮੂਰਤੀ
NEXT STORY