ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ 'ਚ ਬਿਜਲੀ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਗੋਹੇ ਦੀਆਂ ਪਾਥੀਆਂ ਦੇ ਲੱਗੇ ਢੇਰ ਨੂੰ ਅੱਗ ਬਝਾਉਣ ਲਈ ਪਿੰਡਾਂ 'ਚ 2 ਵਿਅਕਤੀ ਨੂੰ ਹਾਈਟੇਸ਼ਨ ਬਿਜਲੀ ਲਾਈਨ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ, ਜਦੋਂਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਝੁਲਸ ਗਿਆ।
ਥਾਣਾ ਮਦਨਾਪੁਰ ਦੇ ਮੁੱਖੀ ਇੰਚਾਰਜ਼ ਪ੍ਰਭੂ ਕਾਂਤ ਦੇ ਮੁਤਾਬਕ, ਖੇਤਰ ਦੇ ਹੀ ਬਨੂੰ ਨਗਰੀਆ ਪਿੰਡ 'ਚ ਸਤਵੀਰ ਦੇ ਗੋਹੋ ਦੀਆਂ ਪਾਥੀਆਂ ਦੇ ਢੇਰ 'ਚ ਸ਼ਾਮ ਨੂੰ ਅੱਗ ਲੱਗ ਗਈ ਸੀ। ਅੱਗ ਬਝਾਉਣ ਲਈ ਸਤਵੀਰ ਅਤੇ ਪਿੰਡ ਦੇ ਕਈ ਹੋਰ ਲੋਕ ਪਹੁੰਚ ਗਏ। ਅੱਗ ਬਝਾਉਣ ਲਈ ਕਾਫੀ ਭੱਜ-ਦੌੜ ਮੱਚਣ 'ਤੇ ਉੱਪਰ ਜਾ ਰਹੀ ਬਿਜਲੀ ਦੀ ਵੱਡੀ ਲਾਈਨ ਦਾ ਟੁੱਟੀ ਹਈ ਤਾਰ ਲੱਗਣ ਨਾਲ ਸਤਵੀਰ (27) ਅਤੇ ਸੋਨੂੰ (18) ਕਰੰਟ ਨਾਲ ਝੁਲਸ ਗਏ।
ਬਿਜਲੀ ਦੇ ਹੀਏਟੇਸ਼ਨ ਤਾਰ ਨਾਲ ਝੁਲਸੇ ਦੋਵੇਂ ਨੌਜਵਾਨਾਂ ਨੂੰ ਇਲਾਜ ਲਈ ਹਪਸਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਕਰੰਟ ਨਾਲ ਪਿੰਡ ਦੇ ਦਿਨੇਸ਼ ਸਿੰਘ ਝੁਲਸ ਕੇ ਜ਼ਖਮੀ ਹੋ ਗਏ, ਜਿਨਾ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲੇ 'ਚ ਦਰਜ ਕਰਕੇ ਮ੍ਰਿਤਕਾਂ ਦੇ ਸਰੀਰ ਨੂੰ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਹੈ।
ਬਜ਼ਾਰੋਂ ਸਮਾਨ ਲੈਣ ਗਈ ਬੱਚੀ ਦੀ ਬਲਾਤਕਾਰ ਪਿਛੋਂ ਹੋਈ ਮੌਤ
NEXT STORY