ਹੈਦਰਾਬਾਦ— ਪੂਰਾ ਦੇਸ਼ ਜਦੋਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਉਦੋਂ ਇਕ ਅਜਿਹਾ ਵੀ ਸ਼ਖਸ ਸੀ, ਜੋ ਸੜਕਾਂ 'ਤੇ ਟੋਏ ਭਰ ਰਿਹਾ ਸੀ। ਤੇਲੰਗਾਨਾ ਦੀ ਰਾਜਧਾਨੀ ਆਂਧਰਾ ਪ੍ਰਦੇਸ਼ 'ਚ ਰਿਟਾਇਰਡ ਇੰਜੀਨੀਅਰ ਗੰਗਾਧਰ ਤਿਲਕ ਕਟਨਮ ਵੀਰਵਾਰ ਨੂੰ ਟੀਪੂ ਬਰਿੱਜ ਪੁੱਜੇ ਅਤੇ ਲੇਂਗਰ ਹੌਜ ਤੋਂ ਪੁਲਸ ਅਕਾਦਮੀ ਦਰਮਿਆਨ ਸਥਿਤ ਹਿੱਸੇ 'ਚ ਸੜਕ ਦੇ ਟੋਇਆਂ ਨੂੰ ਭਰਿਆ। ਪੇਸ਼ੇ ਤੋਂ ਇੰਜੀਨੀਅਰ ਰਹੇ ਤਿਲਕ ਇਕ ਦਹਾਕੇ ਪਹਿਲਾਂ ਦੱਖਣ-ਮੱਧ ਰੇਲਵੇ ਤੋਂ ਰਿਟਾਇਰਡ ਹੋਏ ਸਨ। ਉਹ ਸਾਲ 2010 ਤੋਂ ਸੜਕਾਂ ਦੇ ਟੋਇਆਂ ਨੂੰ ਭਰਨ ਲਈ ਮਿਸ਼ਨ ਚਲਾ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਸ਼ਹਿਰ 'ਚ 1302 ਟੋਇਆਂ ਨੂੰ ਭਰਿਆ ਹੈ।
ਤਿਲਕ ਕਹਿੰਦੇ ਹਨ,''ਮੈਂ ਟੋਇਆਂ ਨੂੰ ਭਰ ਕੇ ਦੀਵਾਲੀ ਮਨਾਈ।'' ਜ਼ਿਕਰਯੋਗ ਹੈ ਕਿ ਤਿਲਕ ਆਪਣੀ ਪੈਨਸ਼ਨ ਦਾ ਇਕ ਵੱਡਾ ਹਿੱਸਾ ਇਸ ਨੇਕ ਕੰਮ ਲਈ ਖਰਚ ਕਰਨ ਤੋਂ ਇਲਾਵਾ ਆਪਣਾ ਕਾਫੀ ਸਮਾਂ ਵੀ ਇਸ ਲਈ ਦਿੰਦੇ ਹਨ। ਉਨ੍ਹਾਂ ਦੇ ਪਰਿਵਾਰ ਨੇ 'ਸ਼ਰਮਦਾਨ' ਨਾਂ ਨਾਲ ਇਕ ਸਵੱਛਤਾ ਸੰਗਠਨ ਬਣਾਇਆ ਹੈ ਅਤੇ ਹਮੇਸ਼ਾ ਲੋਕ ਉਨ੍ਹਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ,''ਸ਼ੁਰੂਆਤ 'ਚ ਜਦੋਂ ਕੋਈ ਸੜਕ ਬਣਦੀ ਸੀ ਤਾਂ ਮੈਂ ਉਸ ਦੇ ਕਿਨਾਰੇ ਤੋਂ ਕੰਕੜ ਚੁੱਕਦਾ ਸੀ। ਬਾਅਦ 'ਚ ਇਹ ਮਿਲਣਾ ਬੰਦ ਹੋ ਗਿਆ। ਮੈਂ ਉਦੋਂ ਠੇਕੇਦਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕੁਝ ਕੰਕੜ ਵੇਚ ਦੇਣ।'' ਤਿਲਕ ਨੇ ਕਿਹਾ,''ਇਸ ਤਰ੍ਹਾਂ ਦੇ ਟੋਏ ਜਾਨਲੇਵਾ ਹੁੰਦੇ ਹਨ। ਜਦੋਂ ਕੋਈ ਵਿਅਕਤੀ ਗੱਡੀ ਚੱਲਾ ਰਿਹਾ ਹੁੰਦਾ ਹੈ ਤਾਂ ਅਚਾਨਕ ਟੋਇਆ ਆਉਣ 'ਤੇ ਸੰਭਲਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਕਈ ਵਾਰ ਮੌਤ ਹੋ ਜਾਂਦੀ ਹੈ।''
ਹਵਾਈ ਅੱਡੇ ਤੋਂ 18.71 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ
NEXT STORY