ਜੰਮੂ—ਜੰਮੂ ਦੇ ਰਾਜੌਰੀ ਜ਼ਿਲਾ ਦੇ ਸਰਕਾਰੀ ਹਾਈ ਸੈਕੇਂਡਰੀ ਸਕੂਲ ਨੌਸ਼ਹਿਰਾ 'ਚ ਸਕੂਲ ਦੀ ਖਰਾਬ ਸੀਲਿੰਗ ਬੱਚਿਆਂ ਉੱਪਰ ਡਿੱਗਣ ਨਾਲ ਵਿਦਿਆਰਥੀ ਜ਼ਖਮੀ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਨਾਲ ਹੀ ਅਧਿਆਪਕਾਂ ਨੇ ਸਕੂਲ ਪ੍ਰਸ਼ਾਸ਼ਨ ਦੀ ਲਾਪਰਵਾਹੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਹੈ। ਸਰਕਾਰੀ ਹਾਈ ਸੈਕੇਂਡਰੀ ਸਕੂਲ ਨੌਸ਼ਹਿਰਾ ਦੀ ਪੁਰਾਣੀ ਇਮਾਰਤ ਜਿਸ ਦਾ ਨਿਰਮਾਣ ਕਈ ਸਾਲਾਂ ਪਹਿਲਾਂ ਕੀਤਾ ਹੋਇਆ ਸੀ ਅਤੇ ਖਰਾਬ ਹਾਲਤ ਸੀ।
ਸਿੱਖਿਆ ਵਿਭਾਗ 'ਚ ਸਕੂਲ ਪ੍ਰਸ਼ਾਸ਼ਨ ਵੱਲੋਂ ਸਕੂਲ ਇਮਾਰਤ ਦੀ ਮੁਰੰਮਤ ਨਾ ਕਰਵਾਏ ਜਾਣ 'ਤੇ ਬਿਨਾ ਕਿਸੇ ਡਰ ਦੇ ਬੱਚਿਆਂ ਨੂੰ ਉੱਥੇ ਬੈਠਿਆ ਜਾ ਰਿਹਾ ਸੀ। ਬੱਚੇ ਪੜਾਈ ਕਰ ਰਹੇ ਸਨ ਕਿ ਸਕੂਲ ਇਮਾਰਤ ਦੀ ਲਕੜੀ ਨਾਲ ਬਣੀ ਸੀਲਿੰਗ ਬੱਚਿਆਂ ਦੇ ਉੱਪਰ ਡਿੱਗ ਗਈ। ਜਿਸ ਕਾਰਨ 6 ਜ਼ਖਮੀ ਹੋ ਗਏ, ਜ਼ਖਮੀ ਬੱਚਿਆ ਨੂੰ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ।
ਪਤਨੀ ਨੇ ਪੇਕੇ ਗੱਲ ਕਰਨ ਲਈ ਫੋਨ ਮੰਗਿਆ ਤਾਂ ਪਤੀ ਨੇ ਕਰ ਦਿੱਤਾ ਕਤਲ, ਗ੍ਰਿਫਤਾਰ
NEXT STORY