ਸਟਾਕਹੋਮ - ਦੁਨੀਆ ਭਰ ਦੀਆਂ ਸਰਕਾਰਾਂ ਆਪਣੀ ਤੈਅ ਤਾਕਤ ਨੂੰ ਵਧਾਉਣ ਲਈ ਦਿਲ ਖੋਲ੍ਹ ਕੇ ਖੈਸਾ ਖਰਚ ਕਰ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਇਕ ਦਹਾਕੇ ਵਿਚ ਮਿਲਟਰੀ 'ਤੇ ਸਭ ਤੋਂ ਜ਼ਿਆਦਾ ਖਰਚ ਕੀਤਾ ਗਿਆ ਹੈ। ਟਾਪ ਦੇ 3 ਦੇਸ਼ਾਂ ਵਿਚੋਂ 2 ਏਸ਼ੀਆਈ ਦੇਸ਼ ਹਨ। ਹਾਲਾਂਕਿ ਕੋਰੋਨਾਵਾਇਰਸ ਦੇ ਕਹਿਰ ਨਾਲ ਅਰਥ ਵਿਵਸਥਾ ਨੂੰ ਹੋਏ ਨੁਕਸਾਨ 'ਤੇ ਇਹ ਖਰਚ ਅਗਲੇ ਕੁਝ ਸਾਲਾ ਤੱਕ ਘੱਟ ਹੋ ਸਕਦਾ ਹੈ।
2019 ਵਿਚ 1.9 ਟਿ੍ਰਲੀਅਨ ਡਾਲਰ ਖਰਚ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐਸ. ਆਈ. ਪੀ. ਆਰ. ਆਈ.) ਦੀ ਰਿਪੋਰਟ ਮੁਤਾਬਕ, ਦੁਨੀਆ ਭਰ ਵਿਚ ਮਿਲਟਰੀ 'ਤੇ 2019 ਵਿਚ 1.9 ਟਿ੍ਰਲੀਅਨ ਡਾਲਰ ਖਰਚ ਕੀਤੇ ਗਏ ਹਨ। 2018 ਦੀ ਤੁਲਨਾ ਵਿਚ ਇਹ 3.6 ਫੀਸਦੀ ਦਾ ਸਾਲਾਨਾ ਵਾਧਾ ਹੈ ਅਤੇ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਏ. ਐਫ. ਪੀ. ਮੁਤਾਬਕ, ਐਸ. ਆਈ. ਪੀ. ਆਰ. ਆਈ. ਦੇ ਖੋਜਕਾਰਾਂ ਨੈਨ ਟਿਆਮ ਨੇ ਦੱਸਿਆ ਕਿ, ਸ਼ੀਤ ਯੁੱਧ ਤੋਂ ਬਾਅਦ ਮਿਲਟਰੀ ਖਰਚ ਆਪਣੇ ਸਰਵ ਉੱਚ ਪੱਧਰ 'ਤੇ ਪਹੁੰਚ ਗਿਆ ਹੈ।
ਸਭ ਤੋਂ ਜ਼ਿਆਦਾ ਮਿਲਟਰੀ ਖਰਚ ਅਮਰੀਕਾ ਵੱਲੋਂ ਕੀਤਾ ਗਿਆ ਹੈ। ਵਿਸ਼ਵ ਸ਼ਕਤੀ ਅਮਰੀਕਾ ਨੇ 2019 ਵਿਚ 732 ਅਰਬ ਡਾਲਰ ਆਪਣੀ ਫੌਜੀ ਤਾਕਤ 'ਤੇ ਖਰਚ ਕੀਤੇ ਹਨ। ਗਲੋਬਲ ਖਰਚ ਦਾ ਇਹ 38 ਫੀਸਦੀ ਹੈ। 2019 ਵਿਚ ਉਸ ਦੇ ਖਰਚ 5.3 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। 2019 ਦੂਜਾ ਸਾਲ ਹੈ ਜਦ ਲਗਾਤਾਰ ਅਮਰੀਕਾ ਨੇ ਆਪਣੇ ਫੌਜੀ ਖਰਚ ਵਧਾਏ ਹਨ।
ਅਮਰੀਕਾ ਤੋਂ ਅੱਗੇ ਨਿਕਲਣ ਵਿਚ ਲੱਗਾ ਚੀਨ
ਉਥੇ ਪਹਿਲੀ ਵਾਰ ਏਸ਼ੀਆ ਦੇ 2 ਦੇਸ਼ ਟਾਪ 3 ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ, ਉਹ ਹਨ ਭਾਰਤ ਅਤੇ ਚੀਨ। ਇਸ ਮਿਆਦ ਵਿਚ ਚੀਨ ਨੇ 261 ਅਰਬ ਡਾਲਰ ਮਿਲਟਰੀ 'ਤੇ ਲਗਾਏ। ਚੀਨ ਵਿਚ ਜਿਵੇਂ-ਜਿਵੇਂ ਅਰਥ ਵਿਵਸਥਾ ਵਿਸਤਾਰ ਕਰਦੀ ਗਈ ਹੈ, ਇਸ ਨੇ ਆਪਣੇ ਖਰਚ ਉਸੇ ਤਰ੍ਹਾਂ ਵਧਾਏ ਹਨ ਅਤੇ ਪਿਛਲੇ 25 ਸਾਲਾਂ ਵਿਚ ਇਹ ਟ੍ਰੇਂਡ ਦੇਖਣ ਨੂੰ ਮਿਲਿਆ ਹੈ। ਉਸ ਦਾ ਨਿਵੇਸ਼ ਉਸ ਦੀ ਵਰਲਡ ਕਲਾਸ ਮਿਲਟਰੀ ਬਣਾਉਣ ਦੀ ਅਭਿਲਾਸ਼ਾ ਨੂੰ ਦਰਸਾਉਂਦਾ ਹੈ।
ਚੀਨ, ਪਾਕਿ ਨੂੰ ਟੈਨਸ਼ਨ
ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਨੇ 7.1 ਅਰਬ ਡਾਲਰ ਖਰਚ ਕੀਤੇ ਹਨ। ਐਸ. ਆਈ. ਪੀ. ਆਰ. ਆਈ. ਰਿਸਰਚਰ ਸਾਇਮਨ ਵੇਜ਼ਮਨ ਆਖਦੇ ਹਨ ਕਿ ਭਾਰਤ ਦਾ ਪਾਕਿਸਤਾਨ ਅਤੇ ਚੀਨ ਦੇ ਨਾਲ ਤਣਾਅ ਇਕ ਵੱਡਾ ਕਾਰਨ ਹੈ, ਜਿਸ ਤਰ੍ਹਾਂ ਨਾਲ ਨਵੀਂ ਦਿੱਲੀ ਨੇ ਆਪਣੇ ਫੌਜੀ ਖਰਚੇ ਵਧਾਏ ਹਨ। ਪਿਛਲੇ ਕੁਝ ਦਹਾਕਿਆਂ ਵਿਚ ਭਾਰਤ ਵਿਚ ਫੌਜੀ ਖਰਚੇ ਵਿਚ ਜ਼ਿਕਰਯੋਗ ਰੂਪ ਤੋਂ ਤੇਜ਼ੀ ਆਈ ਹੈ। ਪਿਛਲੇ 30 ਸਾਲਾ ਵਿਚ ਇਹ ਖਰਚ 259 ਫੀਸਦੀ ਤੱਕ ਵਧ ਚੁੱਕਿਆ ਹੈ। ਇਕੱਲੇ 2010 ਤੋਂ 2019 ਵਿਚਾਲੇ 37 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ।
ਟਾਪ 5 ਦੇਸ਼ਾਂ ਵਿਚ ਅੱਗੇ ਰੂਸ ਅਤੇ ਸਾਊਦੀ ਅਰਬ ਹਨ। ਉਥੇ, ਜਰਮਨੀ ਵੱਲੋਂ ਮਿਲਟਰੀ ਖਰਚ ਵਿਚ ਜ਼ਿਆਦਾ ਖਰਚ ਦਰਜ ਕੀਤਾ ਗਿਆ ਹੈ। 2019 ਵਿਚ ਮਿਲਟਰੀ ਖਰਚ ਵਿਚ ਇਸ ਨੇ 10 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਇਹ 49.3 ਅਰਬ ਡਾਲਰ ਹੈ।ਫੀਸਦੀ ਦੇ ਹਿਸਾਬ ਨਾਲ ਟਾਪ 15 ਦੇਸ਼ਾਂ ਵਿਚ ਇਹ ਸਭ ਤੋਂ ਉਪਰ ਹੈ।
ਕੋਰੋਨਾ ਕਾਰਨ ਭਾਰਤੀ ਮੂਲ ਦੇ ਡਾਕਟਰ ਦੀ ਬ੍ਰਿਟੇਨ 'ਚ ਮੌਤ
NEXT STORY