ਮੁੰਬਈ — ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਖੜ੍ਹਾ ਇਕ ਇੰਡੀਗੋ ਜਹਾਜ਼ ਤੇਜ਼ ਹਵਾਵਾਂ ਕਾਰਨ ਦੂਜੀ ਕੰਪਨੀ ਸਪਾਈਸਜੈੱਟ ਦੇ ਜਹਾਜ਼ ਦੀ ਪੌੜੀ ਨਾਲ ਟਕਰਾ ਗਿਆ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮਆਈਏਐਲ) ਦੇ ਇੱਕ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਵਿਚ ਜਹਾਜ਼ ਦੇ ਖੰਭਾਂ/ਪੱਖਿਆ ਅਤੇ ਇੰਜਨ ਦੇ ਢੱਕਣ ਨੂੰ ਨੁਕਸਾਨ ਪਹੁੰਚਿਆ ਹੈ। ਮੌਜੂਦਾ ਸਮੇਂ ਅੰਸ਼ਕ ਕਾਰਵਾਈਆਂ ਕਾਰਨ ਬਹੁਤ ਸਾਰੇ ਜਹਾਜ਼ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਖੜ੍ਹੇ ਹਨ। ਇੰਡੀਗੋ ਨੇ ਕਿਹਾ ਕਿ ਸਪਾਈਸਜੈੱਟ ਦੀ ਪੌੜੀ ਆਪਣੀ ਜਗ੍ਹਾ ਤੋਂ ਟੁੱਟ ਗਈ ਅਤੇ ਖੜ੍ਹੇ ਜਹਾਜ਼ ਨਾਲ ਟਕਰਾ ਗਈ। ਅਧਿਕਾਰੀ ਸ਼ਨੀਵਾਰ ਸਵੇਰੇ ਵਾਪਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।
ਐਮਆਈਏਐਲ ਦੇ ਇਕ ਬੁਲਾਰੇ ਨੇ ਕਿਹਾ, 'ਭਾਰਤ ਉੱਤੇ ਮੰਡਰਾ ਰਹੇ ਚੱਕਰਵਾਤੀ ਤੂਫਾਨਾਂ ਨੇ ਹਵਾਈ ਅੱਡਿਆਂ 'ਤੇ ਖੜ੍ਹੇ ਹਵਾਈ ਜਹਾਜ਼ਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਤੇਜ਼ ਹਵਾਵਾਂ ਕਾਰਨ ਇੰਡੀਗੋ ਦਾ ਵੀਟੀ-ਆਈਐਚਐਨ ਨੂੰ ਮੁੰਬਈ ਵਿਚ ਸਪਾਈਸ ਜੇਟ ਦੀ ਪੌੜੀ ਨਾਲ ਟੱਕਰ ਲੱਗੀ ਜਿਸ ਕਾਰਨ ਉਸ ਦੇ ਪੱਖੇ ਅਤੇ ਇੰਜਣ ਦੇ ਢੱਕਣ ਨੂੰ ਕੁਝ ਨੁਕਸਾਨ ਪਹੁੰਚਿਆ।
ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਮੁੰਬਈ ਏਅਰਪੋਰਟ ’ਤੇ ਵਾਪਰੀ। ਬੁਲਾਰੇ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ। ਸਪਾਈਸ ਜੈੱਟ ਨੇ ਕਿਹਾ ਕਿ ਉਸ ਦੀ ਪੌੜੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਪਾਈਸ ਜੈੱਟ ਦੇ ਇਕ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ, ‘6 ਜੂਨ ਨੂੰ ਸਪਾਈਸਜੈੱਟ ਦੀ ਪੌੜੀ ਮੁੰਬਈ ਏਅਰਪੋਰਟ ਦੇ ਸਟੈਂਡ ਸੀ 87 (ਜਿੱਥੇ ਸਾਡਾ ਜਹਾਜ਼ ਵੀਟੀ-ਐਸਐਲਏ ਖੜ੍ਹਾ ਸੀ) ਵਿਖੇ ਖੜ੍ਹੀ ਕੀਤੀ ਗਈ ਸੀ। ਉਥੇ ਸਟੈਂਡ ਸੀ 86 ’ਤੇ ਇੰਡੀਗੋ ਦਾ ਜਹਾਜ਼ ਖੜ੍ਹਾ ਸੀ। ਉਸ ਸਮੇਂ ਦੋਵੇਂ ਜਹਾਜ਼ ਸੇਵਾ ਵਿਚ ਨਹੀਂ ਸਨ। ਬੁਲਾਰੇ ਨੇ ਕਿਹਾ, 'ਸਵੇਰੇ ਸਾਢੇ ਸੱਤ ਵਜੇ ਅਚਾਨਕ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਮੌਸਮ ਬਾਰੇ ਪਹਿਲਾਂ ਕੋਈ ਚੇਤਾਵਨੀ ਜਾਂ ਸਲਾਹ-ਮਸ਼ਵਰਾ ਨਹੀਂ ਮਿਲਿਆ ਸੀ। ਸਪਾਈਸਜੈੱਟ ਪੌੜੀ ਜਿਸ ਨੂੰ ਸਹੀ ਢੰਗ ਨਾਲ ਖੜ੍ਹਾ ਕੀਤਾ ਗਿਆ ਸੀ ਤੇਜ਼ ਹਵਾਵਾਂ ਕਾਰਨ ਪਿੱਛੇ ਖਿਸਕ ਗਈ ਅਤੇ ਸੱਜੇ ਪੱਖੇ ਵਾਲੇ ਪਾਸਿਓਂ ਇੰਡੀਗੋ ਦੇ ਜਹਾਜ਼ ਨਾਲ ਟਕਰਾ ਗਈ।
ਕੇਨਰਾ ਬੈਂਕ ਨੇ ਕਰਜ਼ ਦਰਾਂ 'ਚ ਕੀਤੀ ਕਟੌਤੀ, EMI 'ਚ ਹੋਵੇਗੀ ਕਮੀ
NEXT STORY