ਨਵੀਂ ਦਿੱਲੀ — ਪੜ੍ਹਾਈ ਦੀ ਇੱਛਾ ਪ੍ਰਗਟ ਕਰਨ 'ਤੇ ਮਾਂ ਵਲੋਂ ਲਗਾਤਾਰ ਕੁੱਟਣ 'ਤੇ ਘਰੋਂ ਦੌੜੀ ਇਕ ਕੁੜੀ ਦੇ ਬਚਾਅ ਲਈ ਦਿੱਲੀ ਹਾਈਕੋਰਟ ਅੱਗੇ ਆਈ ਹੈ। ਅਦਾਲਤ ਨੇ ਪੁਲਸ ਨੂੰ ਕੁੜੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਸ ਨੂੰ ਕਿਸੇ ਸਰਕਾਰੀ ਸਕੂਲ 'ਚ ਦਾਖਲ ਕਰਵਾਉਣ ਦਾ ਹੁਕਮ ਦਿੱਤਾ ਹੈ।
ਦਿੱਲੀ ਹਾਈਕੋਰਟ ਨੇ ਕੁੜੀ ਦੀ ਵਿਧਵਾ ਮਾਂ ਕੋਲੋਂ ਵੀ ਹਲਫਨਾਮਾ ਲਿਆ ਹੈ ਕਿ ਉਹ ਆਪਣੀ ਕੁੜੀ ਦੀ ਪੜ੍ਹਾਈ ਦੇ ਰਾਹ 'ਚ ਕੋਈ ਰੁਕਾਵਟ ਨਹੀਂ ਬਣੇਗੀ। ਕੁੜੀ 9ਵੀਂ ਜਮਾਤ ਤਕ ਪੜ੍ਹਾਈ ਕਰ ਚੁੱਕੀ ਹੈ।
ਜਸਟਿਸ ਮੁਰਲੀਧਰਨ ਅਤੇ ਜਸਟਿਸ ਹਰੀਸ਼ੰਕਰ 'ਤੇ ਆਧਾਰਿਤ ਬੈਂਚ ਨੇ ਕੁੜੀ ਅਤੇ ਉਸ ਦੀ ਮਾਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਉਕਤ ਹੁਕਮ ਜਾਰੀ ਕੀਤਾ। ਹਾਈਕੋਰਟ ਨੇ ਕੁੜੀ ਦੀ ਮਾਂ ਨੂੰ ਕਿਹਾ ਕਿ ਇਹ ਕੁੜੀ ਕਿਸੇ ਮਹਿੰਗੇ ਵਿੱਦਿਅਕ ਅਦਾਰੇ 'ਚ ਪੜ੍ਹਨ ਲਈ ਤਾਂ ਜ਼ੋਰ ਨਹੀਂ ਪਾ ਰਹੀ। ਉਹ ਤਾਂ ਕਿਸੇ ਸਕੂਲ 'ਚ ਹੀ ਪੜ੍ਹਨਾ ਚਾਹੁੰਦੀ ਹੈ। ਕੁੜੀ ਨੇ ਕਿਹਾ ਕਿ ਉਸ ਨੂੰ 2 ਮਈ ਨੂੰ ਕਈ ਵਾਰ ਮਾਂ ਵਲੋਂ ਕੁੱਟਿਆ ਗਿਆ। ਉਸ ਨੂੰ ਮਾਂ ਨੇ ਕਿਹਾ ਕਿ ਉਹ ਘਰ ਦੇ ਕੰਮ ਕਰੇ। ਮਜ਼ਦੂਰੀ ਕਰਨ ਵਾਲੀ ਮਾਂ ਨੇ ਕਿਹਾ ਕਿ ਪਤੀ ਦੀ ਮੌਤ ਪਿਛੋਂ ਉਸ ਲਈ ਰੋਜ਼ਾਨਾ ਦੀ ਜ਼ਿੰਦਗੀ ਬਿਤਾਉਣੀ ਔਖੀ ਹੋ ਗਈ ਹੈ ਪਰ ਹੁਣ ਅਦਾਲਤ ਵਲੋਂ ਦਿੱਲੀ ਪੁਲਸ ਨੂੰ ਕੁੜੀ ਦੀ ਪੜ੍ਹਾਈ ਯਕੀਨੀ ਬਣਾਉਣ ਲਈ ਕਹੇ ਜਾਣ 'ਤੇ ਮਾਂ ਦੇ ਸਿਰ 'ਤੇ ਪੜ੍ਹਾਈ ਦਾ ਖਰਚਾ ਨਹੀਂ ਪਵੇਗਾ। ਕੁੜੀ ਆਸਾਨੀ ਨਾਲ ਪੜ੍ਹੇਗੀ।
ਅਮਰੀਕਾ ਪੁੱਜੇ ਮੋਦੀ , ਸਵਾਗਤ 'ਚ ਲੱਗੇ 'ਮੋਦੀ-ਮੋਦੀ ਦੇ ਨਾਅਰੇ' (ਤਸਵੀਰਾਂ)
NEXT STORY