ਨੈਸ਼ਨਲ ਡੈਸਕ- ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੇਂ ਭਾਜਪਾ ਪ੍ਰਧਾਨ ’ਤੇ ਵੀ ਆਰ. ਐੱਸ. ਐੱਸ. ਦੀ ਛਾਪ ਹੋਵੇਗੀ। ਹਾਲਾਂਕਿ, ਪਾਰਟੀ ਮੁਖੀ ਜੇ. ਪੀ. ਨੱਡਾ ਦੀ ਥਾਂ ਲੈਣ ਵਾਲੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਿਓਂ ਤਾਲਮੇਲ ਕਰ ਕੇ ਕੰਮ ਕਰਨਾ ਹੋਵੇਗਾ, ਪਰ ਇਹ ਵੀ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਆਰ. ਐੱਸ. ਐੱਸ. ਦੇ ਅਸ਼ੀਰਵਾਦ ਦੀ ਵੀ ਲੋੜ ਹੋਵੇਗੀ। ਸੰਘ ਪਰਿਵਾਰ ਤੋਂ ਆ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਇਹ ਸਪੱਸ਼ਟ ਹੈ ਕਿ ਨਵੇਂ ਮੁਖੀ ਦੀ ਚੋਣ ਮਾਰਚ ਵਿਚ ਜਾਂ ਵੱਧ ਤੋਂ ਵੱਧ ਅਪ੍ਰੈਲ ਦੇ ਸ਼ੁਰੂ ਵਿਚ ਹੋਵੇਗੀ ਪਰ ਨਵਾਂ ਮੁਖੀ ਮੋਦੀ ਦਾ ਵਿਸ਼ਵਾਸਪਾਤਰ ਹੋ ਸਕਦਾ ਹੈ।
ਭਾਜਪਾ ਕਮੇਟੀ ਨੂੰ ਦੱਖਣੀ ਭਾਰਤ ਤੋਂ ਕੋਈ ਢੁਕਵਾਂ ਉਮੀਦਵਾਰ ਨਹੀਂ ਮਿਲ ਸਕਿਆ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨਵਾਂ ਪ੍ਰਧਾਨ ਉੱਤਰੀ ਭਾਰਤ ਤੋਂ ਹੀ ਹੋਵੇਗਾ। ਹਾਲ ਹੀ ਵਿਚ ਇਥੇ ਇਕ ਮਰਾਠੀ ਸਾਹਿਤ ਸੰਮੇਲਨ ਵਿਚ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨੇ ਆਰ. ਐੱਸ. ਐੱਸ. ਦੀ ਪ੍ਰਸ਼ੰਸਾ ਕੀਤੀ ਸੀ, ਉਸ ਨਾਲ ਕਿਸੇ ਨੂੰ ਵੀ ਸ਼ੱਕ ਨਹੀਂ ਰਹਿ ਗਿਆ ਕਿ ਮੋਦੀ ਮੂਲ ਸੰਗਠਨ ਨਾਲ ਸਬੰਧ ਮਜਬੂਤ ਕਰ ਰਹੇ ਹਨ। ਉਹ ਹਾਲ ਹੀ ਵਿਚ ਜਨਤਕ ਤੌਰ ’ਤੇ ਵੀ ਇਸ ਦਾ ਜ਼ਿਕਰ ਕਰ ਰਹੇ ਸਨ।
2024 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਇਹ ਰਿਸ਼ਤਾ ਬਹੁਤ ਮਜ਼ਬੂਤ ਹੋ ਗਿਆ ਹੈ ਅਤੇ ਇਹ ਅਹਿਸਾਸ ਹੋਇਆ ਹੈ ਕਿ ਅਜਿਹੀ ਉਲਝਣ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਹ ਕੋਈ ਭੇਦ ਨਹੀਂ ਹੈ ਕਿ ਆਰ. ਐੱਸ. ਐੱਸ. ਕਿਸੇ ਇਕ ਵਿਅਕਤੀ ਨੂੰ ਸਰਵਉੱਚ ਨੇਤਾ ਬਣਾਉਣ ਦੇ ਵਿਰੁੱਧ ਸੀ ਅਤੇ ਹਮੇਸ਼ਾ ਪਾਰਟੀ ਦੇ ਸਮੂਹਿਕ ਕਾਰਜ ਸੱਭਿਆਚਾਰ ’ਤੇ ਜ਼ੋਰ ਦਿੰਦਾ ਸੀ। ਇਸ ਦੇ ਨਾਲ ਹੀ, ਨਵੇਂ ਭਾਜਪਾ ਮੁਖੀ ਲਈ ਰਸਤਾ ਸਾਫ ਹੋ ਗਿਆ ਹੈ ਕਿਉਂਕਿ ਮਾਰਚ ’ਚ ਜ਼ਿਆਦਾਤਰ ਸੂਬਿਆਂ ਦੇ ਭਾਜਪਾ ਮੁਖੀ ਚੁਣ ਲਏ ਜਾਣਗੇ ਅਤੇ ਆਰ. ਐੱਸ. ਐੱਸ. ਦੇ ਸਲਾਹ ਨਾਲ ਅਗਲੇ ਪਾਰਟੀ ਪ੍ਰਧਾਨ ਨੂੰ ਚੁਣਨਾ ਭਾਜਪਾ ਦੀ ਕੋਰ ਕਮੇਟੀ ਦਾ ਮਾਮਲਾ ਹੋਵੇਗਾ।
1000 ਸਾਲ ਪਹਿਲਾਂ ਹਵਾ ’ਚ ਤੈਰਦਾ ਸੀ ਸੋਮਨਾਥ ਮੰਦਰ ਦਾ ਸ਼ਿਵਲਿੰਗ, ਮੁੜ ਹੋਵੇਗਾ ਸਥਾਪਤ
NEXT STORY