ਇਲਾਹਾਬਾਦ— ਸ਼ਹਿਰ ਦੇ ਬਰੇਲੀ ਥਾਣੇ ਦੇ ਨਾਲ ਲੱਗਦੇ ਸ਼ਮਸ ਨਗਰ 'ਚ ਸੋਮਵਾਰ ਇਕ ਹੀ ਪਰਿਵਾਰ ਦੇ 3 ਲੋਕਾਂ ਦੇ ਕਤਲ ਦੀ ਗੁੱਥੀ ਪੁਲਸ ਨੇ ਮੰਗਲਵਾਰ ਨੂੰ ਸੁਲਝਾ ਲਈ ਹੈ। ਇਸ ਮਾਮਲੇ 'ਚ ਸੌਰਭ ਚੌਰਸੀਆ ਉਰਫ ਉਸਮਾਨ ਗਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਲੇ ਦੇ ਸੀਨੀਅਰ ਪੁਲਸ ਅਧਿਕਾਰੀ ਆਕਾਸ਼ ਕੁਲਹਰੀ ਨੇ ਦੱਸਿਆ ਕਿ ਦੋਸ਼ੀ ਨੇ ਅਪਰਾਧ ਸਵੀਕਾਰ ਕਰ ਲਿਆ ਹੈ।
ਪੁਲਸ ਅਧਿਕਾਰੀ ਮੁਤਾਬਕ ਦੋਸ਼ੀ ਨੇ ਪੁੱਛਗਿਛ 'ਚ ਦੱਸਿਆ ਕਿ ਉਸ ਦੀ ਪਤਨੀ ਸਲਮਾ ਬੇਗਮ ਅਤੇ ਸਹੁਰਾ ਮੋਹਮਦ ਯੂਨੁਸ ਨਾਲ ਪ੍ਰਾਪਰਟੀ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਆਪਣੀ ਪਤਨੀ, ਸਹੁਰੇ ਅਤੇ ਸੌਤੇਲੀ ਬੇਟੀ ਏਨਾ ਮਿਰਜ਼ਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕੁਲਹਰੀ ਨੇ ਦੱਸਿਆ ਕਿ ਪੁਲਸ ਨੂੰ ਗੁਮਰਾਹ ਕਰਨ ਲਈ ਉਸਮਾਨ ਨੇ ਘਟਨਾ ਦੇ ਬਾਅਦ ਘਰ ਦਾ ਸਮਾਨ ਬਿਖੇਰ ਦਿੱਤਾ ਅਤੇ ਘਰ ਦੇ ਰੁਪਏ, ਗਹਿਣੇ ਅਤੇ ਪ੍ਰਾਪਰਟੀ ਦੇ ਕਾਗਜ਼ਾਤ ਸ਼ਾਹਗੰਜ ਸਥਿਤ ਆਪਣੀ ਦੁਕਾਨ 'ਚ ਰੱਖ ਲਏ।
ਪੁਲਸ ਨੇ ਕਤਲ 'ਚ ਵਰਤੋਂ ਕੀਤੇ ਗਏ ਚਾਕੂ ਦੇ ਨਾਲ 1.75 ਲੱਖ ਰੁਪਏ, ਪ੍ਰਾਪਰਟੀ ਦੇ ਕਾਗਜ਼ਾਤ, ਸੋਨੇ ਦੇ ਗਹਿਣੇ ਆਦਿ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਾਹਗੰਜ ਵਾਸੀ ਸੌਰਭ ਚੌਰਸੀਆ ਨੇ 7 ਮਹੀਨੇ ਪਹਿਲੇ ਧਰਮ ਪਰਿਵਰਤਨ ਕਰਕੇ ਸਲਮਾ ਬੇਗਮ ਨਾਲ ਨਿਕਾਹ ਕੀਤਾ ਸੀ। ਉਸ ਨੇ ਸ਼ਾਹਗੰਜ ਸਥਿਤ ਆਪਦੀ ਇਲੈਕਟ੍ਰਾਨਿਕ ਦੀ ਦੁਕਾਨ ਸਲਮਾ ਬੇਗਮ ਦੇ ਨਾਮ ਦੀ ਸੀ।
ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਸੌਰਭ ਚੌਰਸੀਆ ਉਰਫ ਉਸਮਾਨ ਨੇ ਇਕ ਪਲਾਟ ਦੇਖਣ ਲਈ ਜਾਣਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਪਲਾਟ ਨੂੰ ਆਪਣੇ ਨਾਮ ਖਰੀਦਣ ਦਾ ਦਬਾਅ ਬਣਾ ਰਹੀ ਸੀ। ਉਸਮਾਨ ਹਰ ਰੋਜ਼ 1500 ਰੁਪਏ ਖਰਚ ਸਲਮਾ ਬੇਗਮ ਨੂੰ ਦੇ ਰਿਹਾ ਸੀ। ਸਲਮਾ ਨੇ ਆਪਣੀ ਪਤੀ 'ਤੇ ਸ਼ਾਹਗੰਜ ਸਥਿਤ ਦੁਕਾਨ ਵੇਚਣ ਦਾ ਦਬਾਅ ਬਣਾਇਆ ਸੀ। ਸੋਮਵਾਰ ਇਸੀ ਨੂੰ ਲੈ ਕੇ ਹੋਏ ਝਗੜੇ ਕਾਰਨ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ। ਬਾਹਰ ਦੇ ਕਮਰੇ 'ਚ ਬੈਠੇ ਸਲਮਾ ਦੇ ਪਿਤਾ ਯੂਨੁਸ ਚੀਕ ਸੁਣ ਕੇ ਦੂਜੇ ਕਮਰੇ 'ਚ ਆਏ ਅਤੇ ਉਸਮਾਨ ਨਾਲ ਉਨ੍ਹਾਂ ਦੀ ਝੜਪ ਹੌਈ, ਜਿਸ ਦੇ ਬਾਅਦ ਉਸਮਾਨ ਨੇ ਉਨ੍ਹਾਂ ਦਾ ਵੀ ਕਤਲ ਕਰ ਦਿੱਤਾ। ਛੱਤ 'ਤੇ ਖੇਡ ਰਹੀ ਸਲਮਾ 6 ਸਾਲਾਂ ਬੇਟੀ ਏਨਾ ਮਿਰਜ਼ਾ ਹੇਠਾਂ ਆਈ ਤਾਂ ਉਸਮਾਨ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸ਼ੌਰ ਮਚਾਉਂਦੀ ਗਈ ਤਾਂ ਉਸਮਾਨ ਨੇ ਉਸ ਦਾ ਵੀ ਕਤਲ ਕਰ ਦਿੱਤਾ। ਏਨਾ, ਸਲਮਾ ਦੇ ਪਹਿਲੇ ਪਤੀ ਦੀ ਬੱਚੀ ਸੀ। ਸੋਮਵਾਰ ਦੇਰ ਸ਼ਾਮ ਸਲਮਾ ਦੀ ਭੈÎਣ ਸ਼ਹਿਨਾਜ ਨੇ ਐਫ.ਆਈ.ਆਰ ਦਰਜ ਕਰਵਾਈ ਸੀ।
10 ਸਾਲ ਦੀ ਬੱਚੀ ਬੋਲੀ, 'ਮਾਂ ਨੇ 5 ਵਾਰ ਵੇਚਿਆ, ਗੰਦੇ ਪਾਪਾ'
NEXT STORY