ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ਦੇ ਗਠਨ ਪਿੱਛੋਂ ਪੀ. ਐੱਮ. ਮੋਦੀ ਦਾ ਧਿਆਨ ਹੁਣ ਨੌਕਰਸ਼ਾਹੀ ’ਚ ਵੱਡਾ ਫੇਰਬਦਲ ਕਰਨ ’ਤੇ ਹੋਵੇਗਾ। ਏਜੰਡੇ ਦੇ ਸਿਖਰ ’ਤੇ ਰਾਜੀਵ ਗਾਬਾ ਦੀ ਥਾਂ ਨਵੇਂ ਕੈਬਨਿਟ ਸਕੱਤਰ ਦੀ ਨਿਯੁਕਤੀ ਹੈ, ਜਿਨ੍ਹਾਂ ਦਾ ਕਾਰਜਕਾਲ 30 ਅਗਸਤ, 2024 ਤੱਕ ਹੈ।
ਉਹ ਪੰਜ ਸਾਲਾਂ ਤਕ ਇਸ ਅਹੁਦੇ ’ਤੇ ਰਹਿਣ ਵਾਲੇ ਪਹਿਲੇ ਕੈਬਨਿਟ ਸਕੱਤਰ ਹੋਣਗੇ। ਉਨ੍ਹਾਂ ਤੋਂ ਪਹਿਲਾਂ ਪ੍ਰਦੀਪ ਕੁਮਾਰ ਸਿਨ੍ਹਾ 4 ਸਾਲ 79 ਦਿਨ ਇਸ ਅਹੁਦੇ ’ਤੇ ਰਹੇ। ਆਜ਼ਾਦ ਭਾਰਤ ਦੇ ਦੂਜੇ ਕੈਬਨਿਟ ਸਕੱਤਰ ਵਾਈ. ਐੱਨ. ਸੁਕਥੰਕਰ 4 ਸਾਲ 78 ਦਿਨ ਇਸ ਅਹੁਦੇ ’ਤੇ ਰਹੇ। ਆਮ ਤੌਰ ’ਤੇ ਇਕ ਕੈਬਨਿਟ ਸਕੱਤਰ ਦਾ ਕਾਰਜਕਾਲ 2 ਸਾਲ ਲਈ ਹੁੰਦਾ ਹੈ ਜੋ ਹੋਰ ਦੋ ਸਾਲ ਲਈ ਵਧਾਇਆ ਜਾ ਸਕਦਾ ਹੈ।
ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਆਈ. ਏ. ਐੱਸ. (ਡੀ. ਸੀ. ਆਰ. ਬੀ.) ਨਿਯਮ, 1958 ਤੇ ਹੋਰ ਨਿਯਮਾਂ ’ਚ ਢਿੱਲ ਦੇ ਕੇ ਆਈ. ਏ. ਐੱਸ. ਰਾਜੀਵ ਗਾਬਾ ( ਜੇ. ਐੱਚ. :82) ਦੇ ਕੈਬਨਿਟ ਸਕੱਤਰ ਵਜੋਂ ਕਾਰਜਕਾਲ ਨੂੰ 30 ਅਗਸਤ .2023 ਤੋਂ ਇਕ ਸਾਲ ਲਈ ਵਧਾਇਅਾ ਸੀ।
ਇਸੇ ਤਰ੍ਹਾਂ ਮੋਦੀ ਸਰਕਾਰ ਨੇ ਗ੍ਰਹਿ ਸਕੱਤਰ ਅਜੇ ਭੱਲਾ ਨੂੰ 2023 ’ਚ ਇਕ ਹੋਰ ਸਾਲ ਲਈ ਚੌਥਾ ਵਾਧਾ ਦਿੱਤਾ ਸੀ। ਅਾਸਾਮ-ਮੇਘਾਲਿਆ ਕੇਡਰ ਦੇ 1984 ਬੈਚ ਦੇ ਆਈ. ਏ. ਐੱਸ. ਅਧਿਕਾਰੀ ਭੱਲਾ ਦਾ ਕਾਰਜਕਾਲ ਅਗਸਤ 2022 ਤੱਕ ਸੀ।
ਕਈ ਸੀਨੀਅਰ ਆਈ. ਏ. ਐਸ. ਅਧਿਕਾਰੀ ਇਨ੍ਹਾਂ ਨੌਕਰਸ਼ਾਹਾਂ ਨੂੰ ਸੇਵਾ ’ਚ ਵਾਧਾ ਦੇਣ ਦੇ ਵਿਰੁੱਧ ਹਨ।
ਕੈਬਨਿਟ ਸਕੱਤਰ ਤੇ 4 ਸੀਨੀਅਰ ਸਕੱਤਰਾਂ ਦਾ ਕਾਰਜਕਾਲ ਦੋ ਸਾਲਾਂ ਲਈ ਤੈਅ ਕੀਤਾ ਗਿਆ ਸੀ, ਪਰ ਹੁਣ ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਤੱਕ ਵਧਾ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀ ਸੰਜੇ ਮਿਸ਼ਰਾ ਵੀ ਕਰੀਬ ਪੰਜ ਸਾਲ ਇਸ ਅਹੁਦੇ ’ਤੇ ਰਹੇ । ਆਖਰ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਝਾੜ ਪਾਈ ਗਈ। ਇਸ ਤੋਂ ਇਲਾਵਾ ਕਈ ਹੋਰ ਮੰਤਰਾਲਿਆਂ ’ਚ ਕਈ ਅਹਿਮ ਅਹੁਦਿਆਂ ’ਤੇ ਵੀ ਨਿਯੁਕਤੀਆਂ ਹੋ ਸਕਦੀਆਂ ਹਨ।
PM ਮੋਦੀ ਨੇ ਓਮ ਬਿਰਲਾ ਦੀ ਕੀਤੀ ਤਾਰੀਫ਼, ਕਿਹਾ-ਖੁਸ਼ੀ ਹੈ ਲੋਕ ਸਭਾ ਸਪੀਕਰ ਨੇ ਐਮਰਜੈਂਸੀ ਦੀ ਨਿੰਦਾ ਕੀਤੀ
NEXT STORY