ਜੀਂਦ— ਜੀਂਦ ਦੇ ਓਮ ਨਗਰ 'ਚ ਕਿਸ਼ੋਰੀ ਦਾ ਯੌਣ ਸੋਸ਼ਣ ਕਰਨ ਅਤੇ ਉਸ ਤੋਂ 7 ਹਜ਼ਾਰ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। 15 ਸਾਲਾਂ ਕਿਸ਼ੋਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ 10ਵੀਂ ਦੀ ਵਿਦਿਆਰਥਣ ਹੈ। 17 ਮਈ ਨੂੰ ਉਹ ਘਰ 'ਚ ਇੱਕਲੀ ਸੀ। ਉਸ ਦੌਰਾਨ ਗੁਆਂਢੀ ਦੀਪਕ ਘਰ 'ਚ ਦਾਖ਼ਲ ਹੋ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਦੇ ਬਾਅਦ ਦੀਪਕ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਨਹੀਂ ਦੇਣ 'ਤੇ ਉਸ ਨੂੰ ਅੰਜਾਮ ਭੁਗਤਣ ਦੀ ਧਮਕੀ ਦਿੱਤੀ। ਇਸ ਦੇ ਬਾਅਦ ਦੀਪਕ ਨੇ ਉਸ ਨੇ ਫਿਰ ਤੋਂ ਬਲਾਤਕਾਰ ਕੀਤਾ ਅਤੇ 7 ਹਜ਼ਾਰ ਦੀ ਰਾਸ਼ੀ ਵਸੂਲ ਲਈ। ਘਟਨਾ ਦੇ ਬਾਰੇ 'ਚ ਕਿਸੇ ਨੂੰ ਦੱਸਣ 'ਤੇ ਪੀੜਿਤਾ ਨੂੰ ਬੁਰਾ ਅੰਜਾਮ ਭੁਗਤਣ ਦੀ ਧਮਕੀ ਦਿੱਤੀ। ਮਹਿਲਾ ਥਾਣਾ ਪੁਲਸ ਨੇ ਪੀੜਿਤਾ ਦਾ ਹਸਪਤਾਲ 'ਚ ਮੈਡੀਕਲ ਕਰਵਾ ਕੇ ਦੀਪਕ ਖਿਲਾਫ ਪੈਸੇ ਵਸੂਲਣ, ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਯੌਣ ਸੋਸ਼ਣ ਦਾ ਮਾਮਲਾ ਦਰਜ ਕੀਤਾ ਹੈ।
ਕਲਯੁੱਗੀ ਬਾਪ ਦੀ ਕਰਤੂਤ, ਪਹਿਲਾਂ ਕੀਤਾ ਬੇਟੀ ਦਾ ਰੇਪ, ਫਿਰ ਲਾਸ਼ ਨੂੰ ਸਾੜ ਕੇ ਆਰਾਮ ਨਾਲ ਨਹਾਉਂਦਾ ਰਿਹਾ
NEXT STORY