ਏਟਾ (ਯੂ. ਪੀ.), (ਭਾਸ਼ਾ)- ਏਟਾ ਜ਼ਿਲੇ ਦੇ ਢਕਪੁਰਾ ਪਿੰਡ ’ਚ ਦਲਿਤ ਭਾਈਚਾਰੇ ਦੀ ਬਾਰਾਤ ਠਾਕੁਰਾਂ ਦੀ ਗਲੀ ’ਚੋਂ ਕੱਢਣ ਨੂੰ ਲੈ ਕੇ ਸ਼ਨੀਵਾਰ ਨੂੰ ਤਣਾਅ ਪੈਦਾ ਹੋ ਗਿਆ। ਵਿਰੋਧ ਦੌਰਾਨ ਦੋਵਾਂ ਧਿਰਾਂ ਨੇ ਪੱਥਰਬਾਜ਼ੀ ਕੀਤੀ, ਜਿਸ ’ਚ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਅਵਾਗੜ੍ਹ ਪੁਲਸ ਥਾਣੇ ਦੇ ਇੰਚਾਰਜ ਅਖਿਲੇਸ਼ ਕੁਮਾਰ ਦੇ ਅਨੁਸਾਰ ਦਲਿਤ ਭਾਈਚਾਰੇ ਦੀ ਕੁੜੀ ਦਾ ਵਿਆਹ ਸੀ ਅਤੇ ਬਾਰਾਤ ਪਿੰਡ ’ਚ ਬਦਲਵੇਂ ਰਸਤੇ ਰਾਹੀਂ ਲਿਜਾਈ ਜਾ ਰਹੀ ਸੀ।
ਇਸ ਗੱਲ ’ਤੇ ਠਾਕੁਰ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ’ਚ ਸਿਪਾਹੀ ਸੁਨੀਲ ਕੁਮਾਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਸ਼ਿਆਮ ਨਾਰਾਇਣ ਸਿੰਘ, ਏ. ਐੱਸ. ਪੀ. ਰਾਜਕੁਮਾਰ ਸਿੰਘ, ਐੱਸ.ਡੀ.ਐੱਮ. ਜਲੇਸਰ ਭਾਵਨਾ ਵਿਮਲ ਤੇ ਏਰੀਆ ਅਫਸਰ ਗਿਆਨੇਂਦਰ ਪ੍ਰਤਾਪ ਸਿੰਘ ਵੀ ਮੌਕੇ ’ਤੇ ਪਹੁੰਚੇ।
ਪਿੰਡ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਸੁਰੱਖਿਆ ਹੇਠ ਬਾਰਾਤ ਨੂੰ ਅੱਗੇ ਵਧਾਇਆ ਗਿਆ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਸ਼ਾਂਤੀਪੂਰਵਕ ਢੰਗ ਨਾਲ ਪੂਰੀਆਂ ਹੋਈਆਂ। ਲਾੜੇ ਦੇ ਚਾਚਾ ਦੇਵਚਰਨ ਨੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਆਹ ਅਤੇ ਵਿਦਾਇਗੀ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋਈ। ਐੱਸ.ਐੱਸ.ਪੀ. ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਿਚ ਸ਼ਾਂਤੀ ਬਣੀ ਹੋਈ ਹੈ।
ਮੀਂਹ ਨੇ ਏਅਰਪੋਰਟ ਕੀਤਾ ਪਾਣੀ-ਪਾਣੀ, ਕਰੋੜਾਂ ਦੀ ਲਾਗਤ ਨਾਲ ਕੀਤਾ ਗਿਆ ਸੀ ਉਦਘਾਟਨ
NEXT STORY