ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੁਸਲਮਾਨਾਂ 'ਚ ਪ੍ਰਚਲਿਤ 'ਤਿੰਨ ਤਲਾਕ', 'ਨਿਕਾਹ ਹਲਾਲਾ' ਅਤੇ 'ਬਹੁ ਵਿਆਹ' ਵਰਗੀਆਂ ਪ੍ਰਥਾਵਾਂ ਦੀ ਸੰਵਿਧਾਨਿਕ ਜਾਇਜ਼ਤਾ ਨੂੰ ਚੁਣੌਤੀ ਦੇਣ ਵਾਲੀ ਇਕ ਨਵੀਂ ਰਿੱਟ 'ਤੇ ਸੁਣਵਾਈ ਤੋਂ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਇਹ ਮੁੱਦਾ ਪਹਿਲਾਂ ਤੋਂ ਹੀ ਵਿਚਾਰ ਅਧੀਨ ਹੈ।
ਅਦਾਲਤ ਨੇ ਕਿਹਾ ਕਿ ਹਾਲਾਂਕਿ ਪੈਂਡਿੰਗ ਰਿੱਟ 'ਚ ਆਉਣ ਵਾਲਾ ਫੈਸਲਾ ਇਸ ਨਵੀਂ ਰਿੱਟ 'ਤੇ ਵੀ ਲਾਗੂ ਹੋਵੇਗਾ। ਚੀਫ ਜਸਟਿਸ ਜੇ. ਐੱਸ. ਖੇਹਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਇਸ ਰਿੱਟ 'ਚ ਉਠਾਏ ਗਏ ਮੁੱਦੇ ਪਹਿਲਾਂ ਹੀ ਇਸ ਅਦਾਲਤ ਦੇ ਵਿਚਾਰ ਅਧੀਨ ਹਨ। ਅਜਿਹੇ 'ਚ ਬਰਾਬਰ ਦੇ ਮੁੱਦਿਆਂ ਵਾਲੀ ਇਕ ਹੋਰ ਰਿੱਟ 'ਤੇ ਸੁਣਵਾਈ ਕਰਨ ਦੀ ਲੋੜ ਹੈ।'' ਇਹ ਰਿੱਟ ਗੁਰਦਾਸ ਮਿਸ਼ਰਾ ਵਲੋਂ ਦਾਇਰ ਕੀਤੀ ਗਈ ਹੈ।
ਜ਼ਮੀਨ ਖਿੱਸਕਣ ਨਾਲ ਮਲਬੇ ਹੇਠ ਦੱਬੀਆਂ 2 ਬੱਸਾਂ, 46 ਲੋਕਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)
NEXT STORY