ਭਰਤਪੁਰ— ਧੀਆਂ ਤਾਂ ਬਾਬੁਲ ਦੇ ਵਿਹੜੇ ਦੀਆਂ ਰੌਣਕਾਂ ਹੁੰਦੀਆਂ ਹਨ ਪਰ ਅੱਜ ਵੀ ਲੋਕ ਪੁੱਤਾਂ ਦੇ ਚਾਅ 'ਚ ਅਜਿਹਾ ਕੰਮ ਕਰ ਬੈਠਦੇ ਹਾਂ, ਜੋ ਇਨਸਾਨ ਦੀ ਸਮਝ ਤੋਂ ਬਾਹਰ ਹੈ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ 'ਤੇ ਉਸ ਰੱਬ ਦੀ ਮਿਹਰ ਹੁੰਦੀ ਹੈ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਮੌਤ ਕਦੋਂ ਆ ਜਾਵੇ ਇਹ ਤਾਂ ਕਿਸੇ ਨੂੰ ਨਹੀਂ ਪਤਾ ਪਰ ਕਹਿੰਦੇ ਨੇ ਕਿ ਜਿਸ ਨੂੰ ਰੱਬ ਰੱਖੇ ਉਸ ਨੂੰ ਕੌਣ ਚੁੱਕੇ।
ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਰਾਜਸਥਾਨ 'ਚ।
ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ਭੁਸਾਬਰ ਥਾਣੇ ਅਧੀਨ ਪੈਂਦੇ ਮਾਂਸਾਪੁਰ ਪਿੰਡ ਦੇ ਖੇਤਾਂ ਵਿਚ 2 ਦਿਨ ਦੀ ਨਵਜੰਮੀ ਬੱਚੀ ਲਵਾਰਿਸ ਹਾਲਤ 'ਚ ਮਿਲੀ ਹੈ। ਇਸ ਸੰਬੰਧ 'ਚ ਭੁਸਾਬਰ ਥਾਣਾ ਪੁਲਸ ਨੇ ਦੱਸਿਆ ਕਿ ਪਲਾਸਟਿਕ ਦੇ ਬੈਗ ਵਿਚ ਬੰਦ ਇਸ ਨਵਜੰਮੀ ਬੱਚੀ ਦੇ ਰੋਣ ਦੀ ਆਵਾਜ਼ ਆਉਣ 'ਤੇ ਖੇਤਾਂ ਵਿਚ ਟਾਇਲਟ ਲਈ ਆਏ ਪਿੰਡ ਵਾਸੀਆਂ ਨੇ ਜਦੋਂ ਇਸ ਬੈਗ ਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ।
ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ ਤੋਂ ਬਾਅਦ ਐਂਬੂਲੈਂਸ ਲੈ ਕੇ ਪੁੱਜੀ ਪੁਲਸ ਨੇ ਨਵਜੰਮੀ ਬੱਚੀ ਨੂੰ ਭੁਸਾਬਰ ਦੇ ਹਸਪਤਾਲ ਵਿਚ ਭਰਤੀ ਕਰਾਇਆ ਹੈ, ਜਿੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
ਦਰਦਨਾਕ ਹਾਦਸਾ: ਮੇਰਠ 'ਚ ਸਿਲੰਡਰ ਨਾਲ ਲੱਗੀ ਭਿਆਨਕ ਅੱਗ, ਕਈ ਬੱਚੇ ਝੁਲਸੇ (ਤਸਵੀਰਾਂ)
NEXT STORY