ਮੁੰਬਈ— ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ 16 ਜੂਨ ਨੂੰ ਖਤਮ ਹੋਏ ਹਫਤੇ ਦੇ ਅੰਤ 'ਚ 1.15 ਕਰੋੜ ਡਾਲਰ ਘੱਟ ਕੇ 381.15 ਅਰਬ ਡਾਲਰ ਦਰਜ ਕੀਤਾ ਗਿਆ, ਜਿਹੜਾ ਕਿ 24,494.1 ਅਰਬ ਰੁਪਏ ਦੇ ਬਰਾਬਰ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਹਫਤਾਵਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੂੰਜੀ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਪੂੰਜੀ ਭੰਡਾਰ ਇਸ ਹਫਤੇ 'ਚ 83 ਲੱਖ ਡਾਲਰ ਘਟ ਕੇ 357.28 ਅਰਬ ਡਾਲਰ ਹੋ ਗਿਆ, ਜਿਹੜਾ ਕਿ 22,954.2 ਅਰਬ ਰੁਪਏ ਦੇ ਬਰਾਬਰ ਹੈ।
ਬੈਂਕ ਅਨੁਸਾਰ ਵਿਦੇਸ਼ੀ ਪੂੰਜੀ ਭੰਡਾਰ ਨੂੰ ਡਾਲਰ 'ਚ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਭੰਡਾਰ 'ਚ ਪਾਏ ਜਾਣ ਵਾਲੇ ਪੌਂਡ, ਸਟਲਿਰੰਗ, ਯੇਨ ਵਰਗੀਆਂ ਕੌਮਾਂਤਰੀ ਪੂੰਜੀਆਂ ਦੇ ਮੁੱਲਾਂ 'ਚ ਹੋਣ ਵਾਲੇ ਉਤਰਾਅ-ਚੜਾਅ ਦਾ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਮਿਆਦ 'ਚ ਦੇਸ਼ ਦਾ ਸੋਨਾ ਭੰਡਾਰ 20.09 ਅਰਬ ਡਾਲਰ ਰਿਹਾ, ਜੋ ਕਿ 1,297.1 ਅਰਬ ਦੇ ਬਰਾਬਰ ਹੈ।
ਇਸ ਦੌਰਾਨ ਦੇਸ਼ ਦੇ ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ.ਡੀ.ਆਰ) ਦਾ ਮੁੱਲ 13 ਲੱਖ ਡਾਲਰ ਘਟ ਕੇ 1.47 ਅਰਬ ਡਾਲਰ ਹੋ ਗਿਆ, ਜਿਹੜਾ ਕਿ 94.5 ਅਰਬ ਦੇ ਬਰਾਬਰ ਹੈ।
ਅੰਤਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ) 'ਚ ਦੇਸ਼ ਦੇ ਮੌਜੂਦਾ ਭੰਡਾਰ ਦਾ ਮੁੱਲ 19 ਲੱਖ ਡਾਲਰ ਘਟ ਕੇ 2.30 ਅਰਬ ਡਾਲਰ ਦਰਜ ਕੀਤਾ ਗਿਆ, ਜੋ ਕਿ 148.3 ਅਰਬ ਰੁਪਏ ਦੇ ਬਰਾਬਰ ਹੈ।
ਦੱਖਣੀ ਕੋਰੀਆਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਨੇ ਕੀਤੀ ਮੋਦੀ ਨਾਲ ਮੁਲਾਕਾਤ
NEXT STORY