ਪਟਨਾ— ਬਿਹਾਰ ਦੇ ਮੁੱਖ ਵਿਰੋਧੀ ਪਾਰਟੀ ਰਾਜਦ ਦੇ ਨੇਤਾ ਤੇਜਸਵੀ ਯਾਦਵ ਨੇ ਪੀ.ਐਮ ਮੋਦੀ ਦੇ ਬਿਹਾਰ ਦੌਰੇ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨਮੰਤਰੀ ਜੀ ਨੇ ਆਪਣੇ ਚਾਰ ਸਾਲ 'ਚ ਬਿਹਾਰ ਨੂੰ ਕੀਤਾ ਕੋਈ ਵੀ ਵਾਅਦਾ ਅਤੇ ਦਾਅਵਾ ਪੂਰਾ ਨਹੀਂ ਕੀਤਾ ਹੈ। ਨਾ ਤਾਂ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੱਤਾ, ਨਾ ਵਿਸ਼ੇਸ਼ ਪੈਕੇਜ ਦਿੱਤਾ, ਨਾ ਹੀ ਨੌਕਰੀਆਂ ਅਤੇ ਰੁਜ਼ਗਾਰ ਦਿੱਤਾ। ਉਨ੍ਹਾਂ ਨੇ ਨਾ ਕੋਈ ਨਵਾਂ ਪ੍ਰੋਜੈਕਟ ਦਿੱਤਾ ਅਤੇ ਨਾ ਹੀ ਪਟਨਾ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜ਼ਾ ਦਿੱਤਾ।
ਤੇਜਸਵੀ ਯਾਦਵ ਨੇ ਕਿਹਾ ਕਿ ਪ੍ਰਧਾਨਮੰਤਰੀ ਜੀ ਤੁਹਾਡੀ ਅਤੇ ਨਿਤੀਸ਼ ਜੀ ਦੀ ਕੁਸ਼ਤੀ 'ਚ ਬਿਹਾਰ 'ਚ ਵਿਕਾਸ ਠੱਪ ਹੈ। ਜੁਲਾਈ ਤੋਂ ਬਿਹਾਰ 'ਚ ਵਿਕਾਸ ਦੇ ਨਾਮ 'ਤੇ ਇਕ ਇੱਟ ਤੱਕ ਨਹੀਂ ਲੱਗੀ ਹੈ। ਨਿਤੀਸ਼ ਜੀ ਨੂੰ ਤਾਂ ਜਨਤਾ ਹਰਾ ਦਵੇਗੀ, ਤੁਸੀਂ ਸਿਰਫ ਡਬਲ ਇੰਜਨ ਦੀ ਸਰਕਾਰ 'ਚ ਬਿਹਾਰ ਨੂੰ ਸਪੈਸ਼ਲ ਸਟੇਟਸ ਦਾ ਦਰਜ਼ਾ ਦੇ ਦਿਓ। ਨੇਤਾ ਪ੍ਰਤੀਪੱਖ ਨੇ ਕਿਹਾ ਕਿ ਪੀ.ਐਮ ਮੋਦੀ ਜੀ ਅੱਜ ਬਿਹਾਰ ਆਏ ਹਨ ਪਰ ਭੀੜ ਜੁਟਾਉਣ ਲਈ ਯੂ.ਪੀ, ਰਾਜਸਥਾਨ ਅਤੇ ਗੁਜਰਾਤ ਤੋਂ ਬੁਲਾਏ ਗਏ ਹਨ। ਨਾ ਤਾਂ ਬਿਹਾਰੀਆਂ ਨੂੰ ਨਿਤੀਸ਼ ਕੁਮਾਰ ਅਤੇ ਭਾਜਪਾ 'ਤੇ ਯਕੀਨ ਰਿਹਾ ਅਤੇ ਨਾ ਇਨ੍ਹਾਂ ਨੂੰ ਬਿਹਾਰੀਆਂ 'ਤੇ।
ਤੇਜਸਵੀ ਯਾਦਵ ਨੇ ਮੁੱਖਮੰਤਰੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਨਿਤੀਸ਼ ਜੀ ਦੱਸੋ ਕਿ ਜਨਾਦੇਸ਼ ਦੀ ਡਕੈਤੀ ਕਰਨ ਅਤੇ ਬੀ.ਜੇ.ਪੀ ਨੂੰ ਚੋਰ ਦਰਵਾਜ਼ੇ ਤੋਂ ਸਰਕਾਰ 'ਚ ਘੁੰਮਾਉਣ ਦੇ ਬਾਅਦ ਕੇਂਦਰ ਸਰਕਾਰ ਤੋਂ ਬਿਹਾਰ ਨੂੰ ਕੀ-ਕੀ ਫਾਇਦਾ ਹੋਇਆ ਹੈ? ਉਨ੍ਹਾਂ ਨੇ ਕਿਹਾ ਕਿ ਜਨਾਦੇਸ਼ ਨੂੰ ਧੋਖਾ ਦੇ ਕੇ ਉਨ੍ਹਾਂ ਦੀ ਸ਼ਰਨ 'ਚ ਆਉਣ ਆਏ ਬਿਹਾਰ ਨੂੰ ਹੋਏ ਲਾਭ ਦਾ ਜਵਾਬ ਮੁੱਖਮੰਤਰੀ ਜੀ ਤੋਂ ਜਨਤਾ ਮੰਗ ਰਹੀ ਹੈ।
INRSS-1I ਦਾ 12 ਨੂੰ ਗਰੈਂਡ ਲਾਂਚ, ਨੈਵੀਗੇਸ਼ਨ ਤੋਂ ਲੈ ਕੇ ਫੌਜ ਦੀ ਇਸ ਤਰ੍ਹਾਂ ਕਰੇਗਾ ਮਦਦ
NEXT STORY