ਨਵੀਂ ਦਿੱਲੀ — ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਪਰ ਇਕ ਚੰਗੀ ਖਬਰ ਇਹ ਹੈ ਕਿ ਅਜੇ ਵੀ ਦੇਸ਼ ਵਿਚ 400 ਜ਼ਿਲੇ ਅਜਿਹੇ ਹਨ ਜਿਥੇ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜ਼ਿਆਦਾਤਰ ਮਾਮਲੇ ਕਲੱਸਟਰ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ।
ਕੁਲ ਮਾਮਲਿਆਂ ਵਿਚ ਕਰੀਬ 80 ਫੀਸਦੀ ਸਿਰਫ 62 ਜ਼ਿਲਿਆਂ ਤੋਂ ਆਏ ਹਨ ਜਿਥੇ ਲਾਕਡਾਊਨ ਦੇ ਨਾਲ-ਨਾਲ ਹਾਟਸਪਾਟ ਏਰੀਏ ਨੂੰ ਸੀਲ ਕਰ ਕੇ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਵਿਚ ਅਜੇ 400 ਅਜਿਹੇ ਜ਼ਿਲੇ ਹਨ ਿਜਥੇ ਕੋਰੋਨਾ ਵਾਇਰਸ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 62 ਜ਼ਿਲਿਆਂ ਵਿਚ 80 ਫੀਸਦੀ ਕੇਸ ਸਾਹਮਣੇ ਆਏ ਹਨ, ਬਹੁਮਤ ਮੁਮਕਿਨ ਹੈ ਕਿ ਉਨ੍ਹਾਂ ਜ਼ਿਲਿਆਂ ਵਿਚ ਲਾਕਡਾਊਨ ਵਧਾਇਆ ਹੀ ਜਾਵੇ। ਦੇਸ਼ ਵਿਚ ਕੁਲ 718 ਜ਼ਿਲੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਲਾਕਡਾਊਨ ਦੀ ਸਹੀ ਪਾਲਣਾ ਕੀਤੀ ਤਾਂ ਕੋਰੋਨਾ ਤੋਂ ਅਜੇ ਤੱਕ ਅਛੂਤੇ ਹਨ।
ਹਾਈਡ੍ਰੋਕਸੀ ਕਲੋਰੋਕਵੀਨ ਦਵਾਈ ਦੀ ਦੁਨੀਆ ਭਰ 'ਚ ਚਰਚਾ
NEXT STORY