ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਦੇ ਚੋਟੀ ਦੇ ਸਿੱਖ ਧਾਰਮਿਕ ਸੰਸਥਾ ਦੇ ਪੂਰਨ ਦੀਵਾਲੀਆਪਨ 'ਤੇ ਨਿਆਇਕ ਜਾਂਚ ਦੀ ਮੰਗ ਕਰਨ ਲਈ ਇਕ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਬਣਾਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਲਕਾ-ਸਿਰਸਾ ਦੀ ਜੋੜੀ ਵਲੋਂ ਚਲਾਈ ਜਾ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਕਰਮਚਾਰੀਆਂ ਦੀ ਤਨਖਾਹ ਅਤੇ ਸੇਵਾ-ਮੁਕਤ ਕਰਮਚਾਰੀਆਂ ਦੇ ਵੱਧਦੇ ਬਿੱਲਾਂ ਨੂੰ ਲੈ ਮਾਨਯੋਗ ਦਿੱਲੀ ਹਾਈ ਕੋਰਟ ਦੇ ਸਾਹਮਣੇ ਆਪਣੀ ਨਵੀਂ ਪੇਸ਼ਗੀ 'ਚ ਅਧਿਕਾਰਿਤ ਤੌਰ 'ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਜੀ.ਐੱਚ.ਪੀ.ਐੱਸ.) ਦੀ ਲੜੀ ਨੂੰ ਦਿੱਲੀ ਕਮੇਟੀ ਤੋਂ ਦੂਰ ਕਰ ਲਿਆ ਹੈ।
ਸਰਨਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਰਮੀਤ ਸਿੰਘ ਕਾਲਕਾ ਦੀ ਪ੍ਰਧਾਨਤਾ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ 'ਚ ਆਪਣੇ ਮੌਜੂਦਾ ਅਤੇ ਸੇਵਾ-ਮੁਕਤ ਕਰਮਚਾਰੀਆਂ ਦੀ ਦੇਣਦਾਰੀ ਨੂੰ ਖਤਮ ਕਰਨ ਸਬੰਧਤ ਕੋਈ ਵੀ ਠੋਸ ਤਰਕ ਦੇਣ 'ਚ ਅਸਫਲ ਰਹੀ ਹੈ। ਇਹ ਹੀ ਨਹੀਂ ਜਦੋਂ ਦਿੱਲੀ ਹਾਈ ਕੋਰਟ ਨੇ ਜੀ.ਐੱਚ.ਪੀ.ਐੱਸ. ਦੇ ਸਾਲਾਂ ਪੁਰਾਣੇ ਮੁੱਦੇ ਨੂੰ ਹੱਲ ਕਰਨ ਲਈ ਕੀਤੇ ਜਾਣ ਵਾਲੇ ਉਪਾਵਾਂ ਦੇ ਬਾਰੇ 'ਚ ਉਨ੍ਹਾਂ ਦੇ ਵਕੀਲ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਸਕੂਲਾਂ ਦੀ ਅਗਵਾਈ ਨੂੰ ਹੀ ਛੱਡ ਦਿੱਤਾ। ਜਦੋਂਕਿ ਡੀ.ਐੱਸ.ਜੀ.ਐੱਸ.ਸੀ. ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਕਰਤਾ-ਧਰਤਾ ਹੈ।
ਬਾਵਜੂਦ ਇਸ ਦੇ ਦਿੱਲੀ ਕਮੇਟੀ ਵਲੋਂ ਮਾਨਯੋਗ ਅਦਾਲਤ ਦੇ ਸਾਹਮਣੇ ਜੀ.ਐੱਚ.ਪੀ.ਐੱਸ. ਤੋਂ ਆਪਣਾ ਮਾਲਕਾਨਾ ਹੱਕ ਛੱਡਣਾ ਇਹ ਦਰਸਾਉਂਦਾ ਹੈ ਕਿ ਸਿਰਸਾ-ਕਾਲਕਾ ਦੀ ਜੋੜੀ ਉਸ ਸਥਿਤੀ ਤੋਂ ਭੱਜ ਰਹੀ ਹੈ ਜੋ ਉਨ੍ਹਾਂ ਨੇ ਖੁਦ ਗੁਰਦੁਆਰਾ ਕਮੇਟੀ ਦੇ ਸਾਰੇ ਵਿੱਤੀ ਸੰਸਾਧਨਾਂ ਨੂੰ ਖੋਹ ਕੇ ਬਣਾਈ।
ਸਰਨਾ ਨੇ ਦੱਸਿਆ ਕਿ ਅਸੀਂ ਕਮੇਟੀ ਛੱਡਦੇ ਸਮੇਂ 120 ਕਰੋੜ ਰੁਪਏ ਖਜਾਨੇ 'ਚ ਛੱਡੇ ਸਨ। ਹੁਣ ਜਦੋਂ ਦਿੱਲੀ ਕਮੇਟੀ ਦੀਵਾਲੀਆਪਨ ਦੇ ਕਗਾਰ 'ਤੇ ਹੈ ਤਾਂ ਇਸ ਦਾ ਆਦਾਲਤੀ ਜਾਂਚ ਕਰਨ ਸਬੰਧਤ ਕਾਰਜਾਂ ਲਈ ਅਸੀਂ ਤੁਰੰਤ ਇਕ ਕਾਨੂੰਨੀ ਜਾਣਕਾਰਾਂ ਦੀ ਟੀਮ ਨੂੰ ਇਸ ਕੰਮ ਲਈ ਲਗਾ ਦਿੱਤਾ ਹੈ।
ਸਾਡੀ ਮੰਗ ਹੈ ਕਿ ਕੋਰਟ ਵਲੋਂ ਨਿਯੁਕਤ ਕਮਿਸ਼ਨ ਇਸ ਗੱਲ ਦੀ ਜਾਂਚ ਕਰੇ ਕਿ ਗੁਰਦੁਆਰਾ ਕਮੇਟੀ ਅੱਜ ਜਿਥੇ ਹਨ ਉਥੇ ਕਿੰਝ ਪਹੁੰਚੀ। ਸਿਰਸਾ-ਕਾਲਕਾ ਜੋੜੀ ਦੇ ਤਹਿਤ ਹੋਈ ਲੁੱਟ ਦਾ ਪੂਰਾ ਸੱਚ ਦਾ ਪਤਾ ਲਗਾਉਣ ਲਈ ਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਆਪਣੇ ਹੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਜਾਇਜ਼ ਬਕਾਏ ਨੂੰ ਲੈ ਕੇ ਇੰਨੇ ਤਣਾਅ 'ਚ ਕਿਉਂ ਹੈ?
ਆਸਾਮ ’ਚ ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ੀ ਨੇ ਹਿਰਾਸਤ ’ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਪੁਲਸ ਨੇ ਚਲਾਈ ਗੋਲੀ
NEXT STORY