ਮੁੰਬਈ— 26/11 ਦੇ ਮੁੰਬਈ ਅੱਤਵਾਦੀ ਹਮਲੇ ਨੂੰ 9 ਸਾਲ ਪੂਰੇ ਹੋ ਗਏ ਹਨ ਪਰ ਅੱਜ ਵੀ ਉਸ ਮੰਜਰ ਦਾ ਦ੍ਰਿਸ਼ ਜਦੋਂ ਅੱਖਾਂ ਦੇ ਸਾਹਮਣੇ ਘੁੰਮਦਾ ਹੈ ਤਾਂ ਪੁਰਾਣੇ ਜ਼ਖਮ ਤਾਜ਼ਾ ਹੋ ਜਾਂਦੇ ਹਨ। 10 ਅੱਤਵਾਦੀਆਂ ਨੇ 60 ਘੰਟੇ ਦੀ ਕਾਰਵਾਈ 'ਚ 164 ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ ਅਤੇ ਸੈਂਕੜੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਹਮਲੇ ਦੇ ਅਸਲ ਮਾਸਟਰਮਾਇੰਡ ਅੱਜ ਵੀ ਆਜ਼ਾਦ ਘੁੰਮ ਰਹੇ ਹਨ। ਇਸ ਹਮਲੇ ਨੇ ਭਾਰਤੀਆਂ ਨੂੰ ਅਜਿਹਾ ਜ਼ਖਮ ਦਿੱਤਾ ਹੈ, ਜੋ ਸ਼ਾਇਦ ਹੀ ਕਦੇ ਭਰ ਸਕੇ। ਇਸ ਹਮਲੇ 'ਚ ਕਈ ਬਹਾਦਰ ਪੁਲਸ ਅਤੇ ਫੌਜ ਦੇ ਜਵਾਨ ਭਾਰਤ ਨੇ ਗਵਾਏ। ਇਸ ਦਹਿਲਾ ਦੇਣ ਵਾਲੇ ਇਸ ਹਮਲੇ 'ਚ 2 ਸਾਲ ਦੇ ਬੱਚੇ ਨੂੰ ਵੀ ਜ਼ਖਮ ਦਿੱਤੇ ਹਨ। ਅਸੀਂ ਗੱਲ ਕਰ ਰਹੇ ਹਾਂ 2008 ਦੇ ਮੁੰਬਈ ਹਮਲੇ 'ਚ ਆਪਣੇ ਮਾਤਾ-ਪਿਤਾ ਨੂੰ ਗਵਾਉਣ ਵਾਲੇ ਮੋਸ਼ੇ ਦੀ।
ਸਿਰ ਤੋਂ ਉੱਠਿਆ ਮਾਤਾ-ਪਿਤਾ ਦਾ ਸਾਇਆ
ਇਜ਼ਰਾਇਲ ਦਾ ਰਹਿਣ ਵਾਲਾ ਮੋਸ਼ੇ ਉਸ ਸਮੇਂ ਸਿਰਫ 2 ਸਾਲ ਦਾ ਸੀ, ਜਦੋਂ 2008 'ਚ ਹੋਏ ਇਸ ਹਮਲੇ 'ਚ ਉਸ ਦੀ ਮਾਂ ਰਿਵਕਾ ਅਤੇ ਪਿਤਾ ਗਵਰੂਲ ਹੋਲਤਜਬਰਗ ਸਮੇਤ 6 ਹੋਰ ਇਜ਼ਰਾਇਲੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਮੋਸ਼ੋ ਹੁਣ 11 ਸਾਲ ਦਾ ਹੋ ਚੁਕਿਆ ਹੈ। 26/11 ਦੇ ਹਮਲੇ ਦੌਰਾਨ ਮੋਸ਼ੇ ਨੂੰ ਉਸ ਦੀ ਆਇਆ (ਨੈਨੀ) ਕਿਸੇ ਤਰ੍ਹਾਂ ਹਾਦਸੇ ਵਾਲੀ ਜਗ੍ਹਾ ਤੋਂ ਬਚਾ ਕੇ ਲੈ ਗਈ ਸੀ। ਬਾਅਦ 'ਚ ਦੋਹਾਂ ਨੂੰ ਇਜ਼ਰਾਇਲ ਲਿਆਂਦਾ ਗਿਆ। ਫਿਲਹਾਲ ਮੋਸ਼ੇ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਹੈ।
ਲਾਸ਼ਾਂ ਦਰਮਿਆਨ ਖੜ੍ਹਾ ਰੋ ਰਿਹਾ ਸੀ ਮੋਸ਼ੋ
ਪਾਕਿਸਤਾਨੀ ਅੱਤਵਾਦੀਆਂ ਨੇ 2008 'ਚ ਮੁੰਬਈ 'ਚ ਕਈ ਜਗ੍ਹਾ ਹਮਲੇ ਕੀਤੇ ਸਨ। ਉਨ੍ਹਾਂ ਨੇ ਚਾਬਡ ਹਾਊਸ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ। ਇੱਥੇ ਹੀ ਮੋਸ਼ੋ ਦੇ ਮਾਤਾ-ਪਿਤਾ ਵੀ ਰੁਕੇ ਹੋਏ ਸਨ ਅਤੇ ਉਸ ਦੀ ਦੇਖਭਾਲ ਕਰਨ ਵਾਲੀ ਨੈਨੀ ਵੀ ਇਮਾਰਤ 'ਚ ਮੌਜੂਦ ਸੀ। ਜਦੋਂ ਹਮਲਾ ਹੋਇਆ ਤਾਂ ਮੋਸ਼ੋ ਦੀ ਨੈਨੀ ਨੇ ਪੌੜੀਆਂ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ। ਉਹ ਉਦੋਂ ਬਾਹਰ ਆਈ, ਜਦੋਂ ਉਸ ਨੇ ਮੋਸ਼ੇ ਦੇ ਰੌਣ ਦੀ ਆਵਾਜ਼ ਸੁਣੀ। ਜਦੋਂ ਉਹ ਕਮਰੇ ਦੇ ਅੰਦਰ ਗਈ ਤਾਂ ਮੋਸ਼ੋ ਆਪਣੇ ਮਾਤਾ-ਪਿਤਾ ਦੀਆਂ ਲਾਸ਼ਾਂ ਦਰਮਿਆਨ ਖੜ੍ਹਾ ਰੋ ਰਿਹਾ ਸੀ।
ਮੋਸ਼ੋ ਨੂੰ ਨੈਨੀ ਨੇ ਗੋਦ 'ਚ ਚੁੱਕਿਆ ਅਤੇ ਇਮਾਰਤ 'ਚੋਂ ਬਾਹਰ ਨਿਕਲ ਗਈ। ਮੋਸ਼ੋ ਦੀ ਨੈਨੀ ਨੂੰ ਸਤੰਬਰ 2010 'ਚ ਇਜ਼ਰਾਇਲ ਦੀ ਮਾਨਦ ਨਾਗਰਿਕਤਾ ਦਿੱਤੀ ਗਈ ਸੀ। ਉਹ ਹਮੇਸ਼ਾ ਯਰੂਸ਼ਲਮ ਸਥਿਤ ਆਪਣੇ ਘਰ ਤੋਂ ਮੋਸ਼ੋ ਅਤੇ ਉਸ ਦੇ ਦਾਦਾ-ਦਾਦੀ ਨੂੰ ਮਿਲਣ ਜਾਂਦੀ ਰਹਿੰਦੀ ਹੈ।
ਮੋਸ਼ੋ ਨੂੰ ਮਿਲ ਭਾਵੁਕ ਹੋਏ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਸਾਲ ਜੁਲਾਈ 'ਚ ਇਜ਼ਰਾਇਲ ਦੌਰੇ 'ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਮੋਸ਼ੋ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਮੋਦੀ ਵੀ ਮੋਸ਼ੋ ਨੂੰ ਦੇਖ ਭਾਵੁਕ ਹੋ ਗਏ ਸਨ ਅਤੇ ਉਸ ਨੂੰ ਗਲੇ ਨਾਲ ਲੱਗਾ ਲਿਆ ਸੀ। ਪੀ.ਐੱਮ. ਨੇ ਮੋਸ਼ੋ ਅਤੇ ਉਸ ਦੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ।
ਹਰਿਆਣਾ 'ਚ ਰੈਲੀਆਂ ਨੇ ਵਧਾਈ ਪਰੇਸ਼ਾਨੀ, ਜਾਣੋ ਕਿਹੜੇ ਰਸਤੇ ਹਨ ਬੰਦ, ਕਿੱਥੋਂ ਕਰੀਏ ਸਫਰ
NEXT STORY