ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਤੇ ਕਿਹਾ,''ਇਹ ਸਾਡੇ ਸਾਰਿਆਂ ਲਈ ਭਾਵੁਕ ਪਲ਼ ਹੈ, ਇਹ ਪਲ਼ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਇਆ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਉਨ੍ਹਾਂ ਕਿਹਾ,''ਪੂਰਾ ਦੇਸ਼ ਭਗਵਾਨ ਰਾਮ ਦੀ ਭਗਤੀ 'ਚ ਡੁੱਬਿਆ ਹੋਇਆ ਹੈ, ਅਜਿਹਾ ਲੱਗ ਰਿਹਾ ਹੈ ਕਿ ਅਸੀਂ 'ਤ੍ਰੇਤਾ ਯੁੱਗ' 'ਚ ਪਹੁੰਚ ਗਏ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦਾ ਹਰ ਨਗਰ ਅਤੇ ਪਿੰਡ ਅਯੁੱਧਿਆ ਧਾਮ ਹੈ। ਹਰ ਮਾਰਗ ਸ਼੍ਰੀਰਾਮ ਜਨਮਭੂਮੀ ਵੱਲ ਆ ਰਿਹਾ ਹੈ। ਹਰ ਮਨ ਵਿਚ ਰਾਮ ਦਾ ਨਾਮ ਹੈ ਅਤੇ ਹਰ ਅੱਖ ਖੁਸ਼ੀ ਅਤੇ ਸੰਤੋਸ਼ ਦੇ ਹੰਝੂਆਂ ਨਾਲ ਭਿੱਜੀ ਹੈ। ਹਰ ਜ਼ੁਬਾਨ ਰਾਮ-ਰਾਮ ਜਪ ਹੀ ਹੈ। ਪੂਰਾ ਰਾਸ਼ਟਰ ਰਾਮ ਦੇ ਰੰਗ ਵਿਚ ਰੰਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਾ ਰਿਹਾ ਹੈ ਕਿ ਅਸੀਂ ਤ੍ਰੇਤਾ ਯੁੱਗ ਵਿਚ ਆ ਗਏ ਹਾਂ। ਉਨ੍ਹਾਂ ਕਿਹਾ ਕਿ ਮੰਦਰ ਉੱਥੇ ਬਣਿਆ ਹੈ, ਜਿੱਥੇ ਬਣਾਉਣ ਦਾ ਸੰਕਲਪ ਲਿਆ ਗਿਆ ਸੀ।
ਇਹ ਵੀ ਪੜ੍ਹੋ : ਅਯੁੱਧਿਆ ਧਾਮ 'ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਭਾਵੁਕ ਕਰਨ ਵਾਲਾ: PM ਮੋਦੀ
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀਰਾਮਜਨਮਭੂਮੀ, ਵਿਸ਼ਵ 'ਚ ਪਹਿਲਾ ਅਜਿਹਾ ਅਨੋਖਾ ਮਾਮਲਾ ਰਿਹਾ ਹੋਵੇਗਾ, ਜਿਸ 'ਚ ਕਿਸੇ ਰਾਸ਼ਟਰ ਦੇ ਬਹੁ ਗਿਣਤੀ ਸਮਾਜ ਨੇ ਆਪਣੇ ਹੀ ਦੇਸ਼ 'ਚ ਆਪਣੇ ਭਗਵਾਨ ਦੇ ਜਨਮ ਸਥਾਨ 'ਤੇ ਮੰਦਰ ਨਿਰਮਾਣ ਲਈ ਇੰਨੇ ਸਾਲਾਂ ਤੱਕ ਲੜਾਈ ਲੜੀ ਹੋਵੇ। ਸੰਨਿਆਸੀਆਂ, ਸੰਤਾਂ, ਪੁਜਾਰੀਆਂ, ਨਿਹੰਗਾਂ, ਬੁੱਧੀਜੀਵੀਆਂ, ਰਾਜਨੇਤਾਵਾਂ, ਵਨਵਾਸੀਆਂ ਸਮੇਤ ਸਮਾਜ ਦੇ ਹਰ ਵਰਗ ਨੇ ਜਾਤ-ਪਾਤ, ਵਿਚਾਰ-ਦਰਸ਼ਨ, ਉਪਾਸਨਾ ਆਦਿ ਤੋਂ ਉੱਪਰ ਉੱਠ ਕੇ ਰਾਮ ਕਾਜ ਲਈ ਅੱਗੇ ਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਮੂਰਤੀ ਦੀ 'ਪ੍ਰਾਣ ਪ੍ਰਤਿਸ਼ਠਾ' ਮਗਰੋਂ ਪੁਰਾਣੀ ਮੂਰਤੀ ਦਾ ਕੀ ਹੋਵੇਗਾ? ਜਾਣੋ ਕੀ ਬੋਲੇ ਰਾਮ ਮੰਦਰ ਦੇ ਖਜ਼ਾਨਚੀ
NEXT STORY