ਨਵੀਂ ਦਿੱਲੀ : ਕਸਟਮ ਵਿਭਾਗ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) 'ਤੇ ਵੱਖ-ਵੱਖ ਘਟਨਾਵਾਂ 'ਚ ਅੰਡਰਗਾਰਮੈਂਟਸ ਅਤੇ ਇਲੈਕਟ੍ਰਿਕ ਅਡੈਪਟਰਾਂ 'ਚ ਲੁਕਾ ਕੇ 1.2 ਕਿਲੋਗ੍ਰਾਮ ਤੋਂ ਜ਼ਿਆਦਾ ਸੋਨਾ ਜ਼ਬਤ ਕੀਤਾ ਹੈ। ਇਸ ਮਾਮਲੇ 'ਚ 41 ਅਤੇ 36 ਸਾਲ ਦੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਰਿਆਦ ਤੋਂ ਦਿੱਲੀ ਏਅਰਪੋਰਟ ਪਹੁੰਚੇ ਸਨ।
ਕਸਟਮ ਵਿਭਾਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਅਧਿਕਾਰੀਆਂ ਨੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ 2 ਲੋਕਾਂ ਨੂੰ ਰੋਕਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਇਕ ਵਿਅਕਤੀ ਦੇ ਅੰਡਰਗਾਰਮੈਂਟਸ ਵਿਚ ਲੁਕਾ ਕੇ ਰੱਖੀ ਸੋਨੇ ਦੀ ਪੇਸਟ ਬਰਾਮਦ ਹੋਈ। ਇਸ ਤੋਂ ਬਾਅਦ ਬਾਰੀਕੀ ਨਾਲ ਤਲਾਸ਼ੀ ਦੌਰਾਨ ਪੇਸਟ ਵਾਲੇ ਬੈਗ ਮਿਲੇ, ਜਿਸ 'ਚੋਂ 24 ਕੈਰੇਟ ਸੋਨਾ ਬਰਾਮਦ ਹੋਇਆ।
ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਕੁੱਲ 931.57 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 68.93 ਲੱਖ ਰੁਪਏ ਹੈ। ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਹੋਰ ਮਾਮਲੇ 'ਚ ਇਲੈਕਟ੍ਰਿਕ ਅਡਾਪਟਰ 'ਚ ਲੁਕਾ ਕੇ ਰੱਖਿਆ ਗਿਆ 300 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਗਿਆ ਹੈ। ਐਕਸਰੇ ਸਕੈਨਰ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਯਾਤਰੀ ਨੇ ਅਡਾਪਟਰ ਦੇ ਅੰਦਰ ਸੋਨੇ ਦੀਆਂ ਦੋ ਰਾਡਾਂ ਰੱਖੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਤੇਜ਼-ਰਫ਼ਤਾਰ ਕਾਰ ਨੇ ਢਾਹਿਆ ਕਹਿਰ; ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, ਟਾਇਰ ਹੇਠਾਂ ਫਸਿਆ ਬੱਚਾ
ਕਸਟਮ ਵਿਭਾਗ ਨੇ ਕਿਹਾ, "15.12.2024 ਨੂੰ ਏ. ਆਈ.-926 'ਤੇ ਰਿਆਦ ਤੋਂ ਆ ਰਹੇ ਇਕ ਪੁਰਸ਼ ਯਾਤਰੀ (ਭਾਰਤੀ) ਨੂੰ ਕਸਟਮ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ 'ਤੇ ਰੋਕਿਆ। ਐਕਸਰੇ ਸਕੈਨ ਤੋਂ ਪਤਾ ਲੱਗਾ ਕਿ ਦੋ ਸੋਨੇ ਦੀਆਂ ਛੜਾਂ ਲੁਕਾਈਆਂ ਹੋਈਆਂ ਸਨ, ਜਿਨ੍ਹਾਂ ਦੀ ਕੀਮਤ 300 ਗ੍ਰਾਮ ਹੈ। ਕਸਟਮ ਵਿਭਾਗ ਨੂੰ ਚਕਮਾ ਦੇਣ ਦੀ ਇਕ ਹੋਰ ਚਾਲ ਨਾਕਾਮ ਕਰ ਦਿੱਤੀ ਗਈ।''
ਦੱਸਣਯੋਗ ਹੈ ਕਿ ਜੂਨ ਵਿਚ ਵੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਖੜ੍ਹੇ ਇਕ ਜਹਾਜ਼ ਦੇ ਟਾਇਲਟ ਵਿੱਚੋਂ ਕਰੋੜਾਂ ਦਾ ਸੋਨਾ ਬਰਾਮਦ ਹੋਇਆ ਸੀ। ਇਸ ਦਾ ਭਾਰ 5.9 ਕਿਲੋਗ੍ਰਾਮ ਸੀ ਅਤੇ ਇਸਦੀ ਕੀਮਤ ਲਗਭਗ 3.83 ਕਰੋੜ ਰੁਪਏ ਸੀ। ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ। ਇਕ ਸੂਚਨਾ ਦੇ ਆਧਾਰ 'ਤੇ ਕਸਟਮ ਵਿਭਾਗ ਨੇ ਮੁੰਬਈ ਤੋਂ ਆ ਰਹੇ ਜਹਾਜ਼ ਦੀ ਤਲਾਸ਼ੀ ਲਈ ਤਾਂ ਟਾਇਲਟ 'ਚ ਰਬੜ ਦਾ ਟੁਕੜਾ ਮਿਲਿਆ ਸੀ।
ਇਸ ਤੋਂ ਬਾਅਦ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਰਬੜ ਦੇ ਉਸ ਟੁਕੜੇ ਦੇ ਅੰਦਰ ਸੋਨੇ ਦੀਆਂ ਛੇ ਡੰਡੀਆਂ ਲੁਕਾਈਆਂ ਹੋਈਆਂ ਸਨ। ਕਸਟਮ ਵਿਭਾਗ ਨੇ ਦੱਸਿਆ ਕਿ ਜਹਾਜ਼ ਦੇ ਅੰਦਰੋਂ 5.9 ਕਿਲੋਗ੍ਰਾਮ ਵਜ਼ਨ ਦੀਆਂ ਛੇ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਟੈਰਿਫ ਕੀਮਤ 3.83 ਕਰੋੜ ਰੁਪਏ ਸੀ। ਬਿਨਾਂ ਕਸਟਮ ਡਿਊਟੀ ਅਦਾ ਕੀਤੇ ਭਾਰਤ ਵਿਚ ਇਸ ਦੀ ਤਸਕਰੀ ਕੀਤੀ ਜਾਂਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ-NCR 'ਚ ਲਾਗੂ ਹੋਏ GRAP-4 ਨਿਯਮ, ਹਾਈਬ੍ਰਿਡ ਮੋਡ 'ਚ ਚੱਲਣਗੇ ਸਕੂਲ
NEXT STORY