ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਇਕ ਵਾਰ ਫਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਲਾਪਰਵਾਹ ਹੋ ਗਏ ਹਨ। ਉਨ੍ਹਾਂ ਨੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਤੋਂ ਦੂਰੀ ਬਣਾ ਲਈ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਇੱਕ ਵਾਰ ਫਿਰ ਕੋਰੋਨਾ ਆਪਣੇ ਪੈਰ ਫੈਲਾਉਣ ਲੱਗਾ ਹੈ। ਹਾਲਾਂਕਿ, ਕੋਰੋਨਾ ਵਾਰੀਅਰਜ਼ ਵੀ ਜਮ ਕੇ ਇਸ ਦਾ ਮੁਕਾਬਲਾ ਕਰ ਰਹੇ ਹਨ। ਬਹੁਤ ਸਾਰੇ ‘ਕੋਵਿਡ ਵਰਕਰ’ ਨੇ ਇਸ ਲੜਾਈ ਵਿੱਚ ਆਪਣੀ ਜਾਨ ਤੱਕ ਗੁਆ ਦਿੱਤੀ। ਇਸ ਲਈ ਸਾਰੇ ਕੋਵਿਡ ਵਾਰੀਅਰਜ਼ ਲਈ 33 ਸਾਲਾ ਇਹ ਸ਼ਖਸ 4,000 ਕਿਲੋਮੀਟਰ ਪੈਦਲ ਚੱਲਿਆ। ਇਨ੍ਹਾਂ ਦਾ ਨਾਮ ਭਰਤ ਪੀ.ਐੱਨ. ਹੈ, ਜੋ ਮੈਸੂਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਨੇ ਕੋਰੋਨਾ ਵਰਕਰਾਂ ਦੇ ਸਨਮਾਨ ਵਿੱਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦਾ ਸਫਰ ਪੈਦਲ ਤੈਅ ਕੀਤਾ।
ਭਰਤ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਦਾ ਸ਼ੁਰੂਆਤ 11 ਦਸੰਬਰ 2020 ਨੂੰ ਕੀਤਾ ਸੀ, ਜਿਸ ਨੂੰ ਪੂਰਾ ਕਰਣ ਲਈ ਉਸ ਨੇ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ। ਆਪਣੀ ਇਸ 99 ਦਿਨਾਂ ਦੀ ਯਾਤਰਾ ਦੌਰਾਨ ਭਰਤ ਰੁਜ਼ਾਨਾ 45 ਤੋਂ 50 ਕਿਲੋਮੀਟਰ ਚੱਲਦਾ ਸੀ। ਉਸ ਨੇ ਇਹ ਯਾਤਰਾ ਦੇਸ਼ ਦੇ 11 ਰਾਜਾਂ ਦੇ ਹਾਈਵੇਅ ਤੋਂ ਹੋ ਕੇ ਪੂਰੀ ਕੀਤੀ।
ਭਰਤ ਦਾ ਕਹਿਣਾ ਹੈ ਕਿ, ‘ਹੁਣ ਮੈਨੂੰ ਅਹਿਸਾਸ ਹੋਇਆ ਕਿ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਕਿੰਨੇ ਫਰੰਟਲਾਈਨ ਵਰਕਰ ਨਿਸਵਾਰਥ ਹੋ ਕੇ ਕੰਮ ਕਰ ਰਹੇ ਹਨ। ਅਜਿਹੇ ਵਿੱਚ ਮੈਂ ਵੀ ਸਮਾਜ ਲਈ ਕੁੱਝ ਕਰਣ ਦਾ ਫੈਸਲਾ ਕੀਤਾ ਅਤੇ ਸਾਰੇ ਕੋਵਿਡ ਵਾਰੀਅਰਜ਼ ਦੇ ਸਨਮਾਨ ਵਿੱਚ ਇਸ ਮਿਸ਼ਨ 'ਤੇ ਨਿਕਲ ਗਿਆ।
ਹਾਲਾਂਕਿ, ਇਹ ਯਾਤਰਾ ਸਿਰਫ ਫਰੰਟਲਾਈਨ ਵਰਕਰਾਂ ਤੱਕ ਸੀਮਤ ਨਹੀਂ ਹੈ ਸਗੋਂ ਹਰ ਉਸ ਵਿਅਕਤੀ ਦੇ ਸਨਮਾਨ ਵਿੱਚ ਹੈ ਜੋ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖਡ਼੍ਹਾ ਹੈ। ਇਸ ਲਈ… ਮੈਂ ਇਸ ਨੂੰ ‘ਵਾਲਕ ਫਾਰ ਹਿਊਮੈਨਿਟੀ’ ਨਾਮ ਦਿੱਤਾ।’ ਇਸ ਸਫਰ ਵਿੱਚ ਭਰਤ ਦੇ ਕੁੱਝ ਦਸਤਾਂ ਅਤੇ ਪਰਿਵਾਰ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਛੱਤੀਸਗੜ੍ਹ: ਨਕਸਲੀਆਂ ਨੇ ਬੱਸ ਨੂੰ ਉਡਾਇਆ, 3 ਜਵਾਨ ਸ਼ਹੀਦ
NEXT STORY