ਜੰਮੂ-ਕਸ਼ਮੀਰ— ਪਿਛਲੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ 'ਚ ਕਰਫਿਊ ਵਰਗੇ ਹਾਲਾਤ ਹਨ। ਸੁਰੱਖਿਆ ਫੋਰਸਾਂ ਨੂੰ ਕਈ ਵਾਰ ਪੱਥਰਬਾਜ਼ਾਂ ਦਾ ਵੀ ਸਾਹਮਣਾ ਕਰਨਾ ਪਿਆ। ਅਜਿਹੇ 'ਚ ਕਸ਼ਮੀਰੀ ਬੱਚੇ ਨਾਲ ਪੁਲਸ ਵਾਲੇ ਦੀ ਇਕ ਤਸਵੀਰ ਨੇ ਲੋਕਾਂ ਦਾ ਜਿੱਤ ਲਿਆ। ਇਸ ਤਸਵੀਰ ਨੂੰ ਜੰਮੂ-ਕਸ਼ਮੀਰ ਦੀ ਬਾਰਾਮੂਲਾ ਪੁਲਸ ਨੇ ਟਵਿੱਟਰ 'ਤੇ ਪੋਸਟ ਕੀਤਾ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਤਸਵੀਰ 'ਚ ਦਿਖਾਈ ਦੇ ਰਿਹਾ ਹੈ ਕਿ ਜੰਮੂ-ਕਸ਼ਮੀਰ ਪੁਲਸ ਦਾ ਇਕ ਜਵਾਨ ਕਸ਼ਮੀਰੀ ਬੱਚੇ ਨਾਲ ਕ੍ਰਿਕਟ ਖੇਡ ਰਿਹਾ ਹੈ। ਬੱਚਾ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਜਵਾਨ ਵਿਕੇਟ ਕੀਪਿੰਗ ਕਰ ਰਿਹਾ ਹੈ। ਕ੍ਰਿਕਟ ਖੇਡਣ ਲਈ ਸਟੰਪਸ ਦੀ ਜਗ੍ਹਾ ਢਾਲ ਦੀ ਵਰਤੋਂ ਕੀਤੀ ਗਈ। ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ ਤਸਵੀਰ ਨੂੰ ਟਵੀਟ ਕੀਤਾ ਹੈ। ਬਾਰਾਮੂਲਾ ਪੁਲਸ ਅਨੁਸਾਰ ਜਵਾਨ ਦਾ ਨਾਂ ਵਸੀਮ ਹੈ ਅਤੇ ਉਹ ਜਾਮੀਆ ਮਸਜਿਦ ਦੇ ਬਾਹਰ ਕਸ਼ਮੀਰੀ ਬੱਚੇ ਨਾਲ ਕ੍ਰਿਕਟ ਦਾ ਮਜ਼ਾ ਲੈ ਰਿਹਾ ਹੈ। ਉੱਥੇ ਹੀ ਕਈ ਲੋਕਾਂ ਨੇ ਇਸ ਤਸਵੀਰ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਕਸ਼ਮੀਰੀਓ ਕ੍ਰਿਕਟ ਬਾਲ ਸੁੱਟੋ, ਪੱਥਰ ਨਹੀਂ।
ਜੰਮੂ-ਕਸ਼ਮੀਰ 'ਚ 2017 'ਚ ਸਵਾਈਨ ਫਲੂ ਨਾਲ 32 ਲੋਕਾਂ ਦੀ ਮੌਤ
NEXT STORY