ਜੰਮੂ (ਉਦੈ/ਕਮਲ): ਇਸ ਵਾਰ ਬਾਬਾ ਬਰਫਾਨੀ ਅਮਰਨਾਥ ਯਾਤਰੀਆਂ ਨੂੰ ਆਪਣੇ ਪੂਰਨ ਆਕਾਰ ਵਿਚ ਦਰਸ਼ਨ ਦੇਣਗੇ। ਅਮਰਨਾਥ ਦੀ ਪਵਿੱਤਰ ਗੁਫਾ ’ਚ ਬਾਬਾ ਬਰਫਾਨੀ ਹਿਮਲਿੰਗ ਦੇ ਰੂਪ ’ਚ ਆਪਣੇ ਪੂਰੇ ਰੂਪ ’ਚ ਬਿਰਾਜਮਾਨ ਹਨ। ਜਾਣਕਾਰੀ ਮੁਤਾਬਕ ਇਸ ਵਾਰ ਪਵਿੱਤਰ ਹਿਮਲਿੰਗ ਦਾ ਆਕਾਰ 14 ਫੁੱਟ ਤੋਂ ਜ਼ਿਆਦਾ ਹੈ। ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ’ਚ ਮਾਂ ਪਾਰਵਤੀ ਅਤੇ ਭਗਵਾਨ ਗਣੇਸ਼ ਵੀ ਬਰਫ ਦੇ ਰੂਪ ’ਚ ਸਥਾਪਿਤ ਹੋ ਗਏ ਹਨ। ਉਮੀਦ ਹੈ ਕਿ ਇਸ ਵਾਰ ਵੀ ਬਾਬਾ ਬਰਫਾਨੀ ਯਾਤਰਾ ਦੌਰਾਨ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ: ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 40,000 ਤੋਂ ਵਧ ਜਵਾਨਾਂ ਦੀ ਹੋਵੇਗੀ ਤਾਇਨਾਤੀ
ਲੰਬੇ ਸਮੇਂ ਬਾਅਦ ਅਮਰਨਾਥ ਗੁਫਾ ’ਚ ਸ਼ੇਸ਼ਨਾਗ ਨੂੰ ਮੱਥੇ ’ਤੇ ਧਾਰਨ ਕਰ ਕੇ ਬੈਠਣਾ ਸ਼ੁਭ ਸੰਕੇਤ ਹੈ।ਨੇੜੇ ਹੀ ਮਾਤਾ ਪਾਰਵਤੀ ਅਤੇ ਭਗਵਾਨ ਗਣੇਸ਼ ਦੀਆਂ ਬਰਫ਼ ਦੀਆਂ ਆਕ੍ਰਿਤੀਆਂ ਵੀ ਆਪਣੇ ਪੂਰੇ ਆਕਾਰ ਵਿਚ ਬਿਰਾਜਮਾਨ ਹਨ। ਇਸ ਦੁਰਲੱਭ ਨਜ਼ਾਰੇ ਨੂੰ ਦੇਖ ਕੇ ਬਾਬਾ ਭੋਲੇਨਾਥ ਦੇ ਸ਼ਰਧਾਲੂ ਨਤਮਸਤਕ ਹੋਣਗੇ।ਅਮਰਨਾਥ ਯਾਤਰਾ ਲਈ ਜੰਮੂ-ਕਸ਼ਮੀਰ ਯੂ. ਟੀ. ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਸਾਰੀਆਂ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ ਸ਼ਰਧਾਲੂਆਂ ਦੇ ਠਹਿਰਣ ਲਈ ਔਸਤ ਨਾਲੋਂ 50 ਫੀਸਦੀ ਵੱਧ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਖ਼ਰਾਬ ਮੌਸਮ ਦੀ ਸੂਰਤ ’ਚ ਸ਼ਰਧਾਲੂਆਂ ਲਈ ਜੰਮੂ ਡਿਵੀਜ਼ਨ ਦੇ ਚੰਦਰਕੋਟ (ਰਾਮਬਨ) ਅਤੇ ਸ਼੍ਰੀਨਗਰ ਦੇ ਪੰਥਾ ਚੌਕ ਵਿਚ ਠਹਿਰਣ ਦਾ ਪ੍ਰਬੰਧ ਕੀਤਾ ਜਾਵੇਗਾ। ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਸੁਰੱਖਿਆ ਫੋਰਸ ਦੀਆਂ ਵਾਧੂ ਕੰਪਨੀਆਂ ਨੂੰ ਵੀ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: ਅਮਰਨਾਥ ਯਾਤਰਾ : ਅੱਜ ਤੋਂ ਦੇਸ਼ ਭਰ ’ਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ
ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ ਅਮਰਨਾਥ ਯਾਤਰਾ ਦੋ ਸਾਲਾਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਸਮੁੱਚੀ ਦੁਨੀਆ ਤੋਂ ਅਮਰਨਾਥ ਯਾਤਰਾ ਲਈ ਆਉਣ ਵਾਲੇ ਸ਼ਰਧਾਲੂ ਇਸ ਵਾਰ ਨਿਰਾਸ਼ ਨਹੀਂ ਹੋਣਗੇ ਕਿਉਂਕਿ ਇਸ ਵਾਰ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 30 ਜੂਨ ਤੋਂ ਯਾਤਰਾ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਇਕਬਾਲ ਸਿੰਘ ਲਾਲਪੁਰਾ ਦੇ ਹੱਥਾਂ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਮਾਨ, ਮੁੜ ਬਣਾਏ ਗਏ ਪ੍ਰਧਾਨ
ਯਾਤਰਾ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ 11 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ਨੈਸ਼ਨਲ ਬੈਂਕ, ਯੈੱਸ ਬੈਂਕ ਅਤੇ ਜੇ. ਐਂਡ ਕੇ. ਬੈਂਕਾਂ ਦੀਆਂ ਸ਼ਾਖਾਵਾਂ ਵਿਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪਹਿਲਗਾਮ ਅਤੇ ਬਾਲਟਾਲ ਵਾਲੇ ਪਾਸੇ ਤੋਂ ਅਮਰਨਾਥ ਦੀ ਪਵਿੱਤਰ ਗੁਫਾ ਨੂੰ ਜਾਣ ਵਾਲੇ ਦੋਵੇਂ ਰਸਤੇ ਫਿਲਹਾਲ ਬਰਫ ਨਾਲ ਢਕੇ ਹੋਏ ਹਨ । ਰਸਤਿਆਂ ਨੂੰ ਸਾਫ ਕਰਨ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਹੁਣ ਪੈਨਸ਼ਨ ਲਈ ਨਹੀਂ ਲਾਉਣੇ ਪੈਣਗੇ ਚੱਕਰ, ਕੇਂਦਰ ਸਰਕਾਰ ਦਾ ਪੋਰਟਲ ਦੂਰ ਕਰੇਗਾ ਹਰ ਸਮੱਸਿਆ
ਆਂਧਰਾ ਪ੍ਰਦੇਸ਼ ’ਚ ਵੱਡਾ ਹਾਦਸਾ; ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ
NEXT STORY