ਜੰਮੂ ਕਸ਼ਮੀਰ- ਸ਼੍ਰੀਨਗਰ ਦੇ ਸੈਂਡ ਆਰਟਿਸਟ ਸਾਹਿਲ ਮੰਜ਼ੂਰ ਆਪਣੀ ਕਲਾ ਨਾਲ ਕਸ਼ਮੀਰ ਦਾ ਨਾਮ ਰੋਸ਼ਨ ਕਰ ਰਹੇ ਹਨ। ਉਹ ਰੇਤ ਨਾਲ ਕੈਨਵਾਸ 'ਤੇ ਮਨਮੋਹਕ ਦ੍ਰਿਸ਼ ਬਣਾਉਂਦੇ ਹਨ, ਜਿਸ ਨੂੰ ਦੇਖਣ ਵਾਲੇ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਪਾਉਂਦੇ। ਆਪਣੇ ਹੁਨਰ ਨਾਲ ਉਹ ਘਾਟੀ ਨੂੰ ਨਵੀਂ ਪਛਾਣ ਦੇ ਰਹੇ ਹਨ। ਸਾਹਿਲ ਨੇ ਦੱਸਿਆ ਕਿ ਇਸ ਲਈ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਪ੍ਰੇਰਨਾ ਮਿਲੀ ਹੈ। ਸ਼ੁਰੂਆਤ 'ਚ ਉਨ੍ਹਾਂ ਨੇ ਪਿਤਾ ਦੀ ਮਦਦ ਨਾਲ ਦ੍ਰਿਸ਼ ਬਣਾਉਣੇ ਸਿੱਖੇ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।
ਇਹ ਵੀ ਪੜ੍ਹੋ : ਗੁਲਮਰਗ ਦੇ ਪ੍ਰਸਿੱਧ ਸਕੀ-ਰਿਸੋਰਟ ਵਿਚ ਬਣਾਈ ਗਈ ਤਾਜ ਮਹਿਲ ਵਰਗੀ ਮੂਰਤੀ, ਲੋਕਾਂ ਲਈ ਬਣੀ ਖਿੱਚ ਦਾ ਕੇਂਦਰ
ਉਨ੍ਹਾਂ ਨੇ ਇਕ ਤੋਂ ਵਧ ਇਕ ਕਲਾਕ੍ਰਿਤੀਆਂ ਬਣਾਈਆਂ ਹਨ, ਜਿਸ ਨੂੰ ਪ੍ਰਦੇਸ਼ ਸਮੇਤ ਦੇਸ਼ ਭਰ 'ਚ ਪਸੰਦ ਕੀਤਾ ਜਾ ਰਿਹਾ ਹੈ। ਸਾਹਿਲ ਮੰਜੂਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਲਾ ਦਾ ਦ੍ਰਿਸ਼ ਕਸ਼ਮੀਰ ਦੀ ਸੰਸਕ੍ਰਿਤੀ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹ ਦੇਣਾ ਹੈ। ਮੰਜੂਰ ਨੇ ਕਿਹਾ ਕਿ ਉਹ ਬੱਚਿਆਂ ਨੂੰ ਵੀ ਇਸ ਦੀ ਸਿਖਲਾਈ ਦੇ ਰਿਹਾ ਹੈ। ਉਹ ਅੱਗੇ ਚਲ ਕੇ ਹੋਰ ਨੌਜਵਾਨਾਂ ਨੂੰ ਵੀ ਇਸ ਕਲਾ ਨਾਲ ਜੋੜਨ ਲਈ ਕੰਮ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ
NEXT STORY