ਨਵੀਂ ਦਿੱਲੀ - ਦਿੱਲੀ ਵਿੱਚ ਵੱਧਦੇ ਕੋਰੋਨਾ ਇਨਫੈਕਸ਼ਨ ਵਿਚਾਲੇ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਇਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਲਈ ਕੇਜਰੀਵਾਲ ਸਰਕਾਰ ਨੇ ਸਰਕਾਰੀ ਅਤੇ ਪੇਡ ਇਕਾਂਤਵਾਸ ਫੈਸਲਿਟੀ ਨਿਸ਼ਾਨਦੇਹ ਕੀਤੇ ਹਨ।
ਹਾਲਾਂਕਿ, ਜਿਨ੍ਹਾਂ ਨੇ ਵੈਕਸੀਨ ਦੇ ਦੋਨਾਂ ਡੋਜ਼ ਲਗਵਾ ਲਏ ਹਨ ਉਨ੍ਹਾਂ ਨੂੰ ਦੋਨਾਂ ਡੋਜ਼ ਦੇ ਸਰਟੀਫਿਕੇਟ ਵਿਖਾਉਣ 'ਤੇ ਜਾਂ ਉਨ੍ਹਾਂ ਵੱਲੋਂ ਪਿਛਲੇ 72 ਘੰਟੇ ਦਾ RTPCR ਨੈਗੇਟਿਵ ਰਿਪੋਰਟ ਵਿਖਾਉਣ 'ਤੇ 7 ਦਿਨ ਦਾ ਹੀ ਹੋਮ ਕੁਆਰੰਟੀਨ ਲਾਜ਼ਮੀ ਹੋਵੇਗਾ। ਜੇਕਰ ਕਿਸੇ ਵਿਅਕਤੀ ਕੋਲ ਹੋਮ ਕੁਆਰੰਟੀਨ ਦੀ ਸਹੂਲਤ ਨਹੀਂ ਹੈ ਤਾਂ ਉਹ ਸਰਕਾਰ ਦੁਆਰਾ ਨਿਸ਼ਾਨਦੇਹ ਕੀਤੇ ਸਰਕਾਰੀ ਜਾਂ ਪੇਡ ਫੈਸਲਿਟੀ ਵਿੱਚ 7 ਦਿਨ ਤੱਕ ਇਕਾਂਤਵਾਸ ਵਿੱਚ ਰਹਿ ਸਕਦਾ ਹੈ।
ਇਹ ਵੀ ਪੜ੍ਹੋ- ਰੇਲਵੇ ਨੇ ਸ਼ਤਾਬਦੀ ਅਤੇ ਜਨ ਸ਼ਤਾਬਦੀ ਸਮੇਤ 72 ਗੱਡੀਆਂ ਤੇ ਰੋਕ ਲਾਉਣ ਦਾ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਤੁਸੀਂ ਬੱਸ/ਟ੍ਰੇਨ/ਹਵਾਈ ਯਾਤਰਾ/ਕਾਰ ਜਾਂ ਫਿਰ ਟਰੱਕ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਦਿੱਲੀ ਆਉਂਦੇ ਹੋ, ਤਾਂ ਤੁਹਾਨੂੰ ਇਸ ਨਵੇਂ ਨਿਯਮ ਦਾ ਪਾਲਣ ਕਰਣਾ ਹੋਵੇਗਾ। ਆਂਧਰਾ ਅਤੇ ਤੇਲੰਗਾਨਾ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਮਿਲਣ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਹੁਕਮ ਜਾਰੀ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਟੇਕਆਫ ਕਰਦੇ ਹੀ ਏਅਰ ਐਂਬੁਲੈਂਸ ਜਹਾਜ਼ ਦਾ ਪਹੀਆ ਹੋਇਆ ਵੱਖ
NEXT STORY