ਮੁੰਬਈ - ਕਈ ਵਾਰ ਮਰੀਜ਼ਾਂ ਦੀ ਮਦਦ ਕਰਣ ਲਈ ਹਵਾਈ ਸੇਵਾ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਪਰ ਇੱਕ ਏਅਰ ਐਂਬੁਲੈਂਸ ਜੋ ਮਰੀਜ਼ ਨੂੰ ਲੈ ਕੇ ਨਾਗਪੁਰ ਤੋਂ ਹੈਦਰਾਬਾਦ ਜਾ ਰਹੀ ਸੀ, ਉਸ ਨੂੰ ਵਿਚਾਲੇ ਮੁੰਬਈ ਵੱਲ ਡਾਇਵਰਟ ਕਰਣਾ ਪੈ ਗਿਆ। ਜਾਣਕਾਰੀ ਮਿਲੀ ਹੈ ਕਿ ਫਲਾਈਟ ਜਦੋਂ ਨਾਗਪੁਰ ਤੋਂ ਟੇਕ ਆਫ ਕਰਣ ਜਾ ਰਹੀ ਸੀ, ਉਦੋਂ ਉਸ ਦਾ ਇੱਕ ਟਾਇਰ ਵੱਖ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਅਜਿਹੇ ਵਿੱਚ ਉਸ ਫਲਾਈਟ ਦੀ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
C-90 ਏਅਰਕ੍ਰਾਫਟ ਨੂੰ ਨਾਗਪੁਰ ਤੋਂ ਹੈਦਰਾਬਾਦ ਜਾਣਾ ਸੀ। ਏਅਰ ਐਂਬੁਲੈਂਸ ਵਿੱਚ ਕੁਲ ਪੰਜ ਲੋਕ ਮੌਜੂਦ ਸਨ, ਜਿਸ ਵਿੱਚ 2 ਕਰੂ ਮੈਂਬਰ, ਇੱਕ ਡਾਕਟਰ ਅਤੇ ਮਰੀਜ਼ ਸ਼ਾਮਿਲ ਸਨ ਪਰ ਜਿਵੇਂ ਹੀ ਉਹ ਏਅਰ ਐਂਬੁਲੈਂਸ ਨਾਗਪੁਰ ਤੋਂ ਟੇਕਆਫ ਹੋਈ, ਉਸ ਵਿੱਚ ਕੁੱਝ ਮੁਸ਼ਕਿਲ ਆਉਣ ਲੱਗੀ। ਪਤਾ ਲੱਗਾ ਕਿ ਨਾਗਪੁਰ ਏਅਰਪੋਰਟ 'ਤੇ ਹੀ ਜਦੋਂ ਟੇਕਆਫ ਦੀ ਤਿਆਰੀ ਸੀ, ਉਦੋਂ ਇੱਕ ਟਾਇਰ ਹੀ ਵੱਖ ਹੋ ਕੇ ਗ੍ਰਾਉਂਡ 'ਤੇ ਡਿੱਗ ਗਿਆ। ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋਏ ਫਲਾਈਟ ਵਿੱਚ ਮੌਜੂਦ ਪਾਇਲਟ ਨੇ ਸਮਝਦਾਰੀ ਵਿਖਾਈ ਅਤੇ ਬੈਲੀ ਲੈਂਡਿੰਗ ਕਰਣ ਦਾ ਫੈਸਲਾ ਲਿਆ ਗਿਆ। ਨਤੀਜਾ ਇਹ ਹੋਇਆ ਕਿ ਸਮਾਂ ਰਹਿੰਦੇ ਉਹ ਫਲਾਈਟ ਮੁੰਬਈ ਵਿੱਚ ਸੁਰੱਖਿਅਤ ਲੈਂਡ ਕਰਵਾਈ ਗਈ। ਹੁਣ ਮਰੀਜ਼ ਨੂੰ ਮੁੰਬਈ ਦੇ ਹੀ ਇੱਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਫਲਾਈਟ ਵਿੱਚ ਮੌਜੂਦ ਸਾਰੇ ਯਾਤਰੀ ਸੁਰੱਖਿਅਤ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਸ ਸੂਬੇ 'ਚ ਲੱਗਾ ਮੁਕੰਮਲ ਲਾਕਡਾਊਨ, ਵਿਆਹ 'ਤੇ 31 ਮਈ ਤੱਕ ਲੱਗੀ ਰੋਕ
NEXT STORY