ਸ਼੍ਰੀਨਗਰ (ਭਾਸ਼ਾ)- ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਨਾਲ ਜੁੜੇ ਅੱਤਵਾਦੀਆਂ ਦੇ ਤਿੰਨ ਸਹਿਯੋਗੀਆਂ ਨੂੰ ਸ਼ੁੱਕਰਵਾਰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਜੰਦਵਾਲ ਵਾਸੀ ਓਵੈਸ ਅਲਤਾਫ਼, ਗੁਡੁਰਾ ਵਾਸੀ ਆਕਿਬ ਮੰਜੂਰ ਅਤੇ ਦੱਖਣ ਕਸ਼ਮੀਰ ਦੇ ਪੁਲਵਾਮਾ ਦੇ ਕਰੀਮਾਬਾਦ ਇਲਾਕੇ ਦੇ ਵਾਸੀ ਵਸੀਮ ਅਹਿਮਦ ਪੰਡਿਤ ਦੇ ਰੂਪ 'ਚ ਕੀਤੀ ਹੈ।
ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਤਿੰਨੋਂ ਜ਼ਿਲ੍ਹਿਆਂ 'ਚ ਅੱਤਵਾਦੀਆਂ ਨੂੰ ਰਸਦ ਅਤੇ ਆਵਾਜਾਈ ਮੁਹੱਈਆ ਕਰਵਾਉਣ 'ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦੱਸੇ ਜਾਣ ਤੋਂ ਬਾਅਦ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ, ਜਿਸ 'ਚ ਇਕ ਏ.ਕੇ. ਰਾਈਫਲ, ਤਿੰਨ ਮੈਗਜ਼ੀਨ, ਏ.ਕੇ. ਦੀਆਂ 69 ਗੋਲੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਗੁਲਮਰਗ ’ਚ ਨੈਸ਼ਨਲ ਸਕੀਅ ਚੈਂਪੀਅਨਸ਼ਿਪ ਸ਼ੁਰੂ
NEXT STORY