ਨਵੀਂ ਦਿੱਲੀ— ਲੋਕ ਸਭਾ 'ਚ ਵੀਰਵਾਰ ਨੂੰ ਤਿੰਨ ਤਲਾਕ ਬਿੱਲ ਚਰਚਾ ਤੋਂ ਬਾਅਦ ਪਾਸ ਹੋ ਗਿਆ। ਇਸ ਦੇ ਪੱਖ 'ਚ 303 ਤੇ ਵਿਰੋਧ 'ਚ 82 ਵੋਟ ਪਏ। ਬਹਿਸ ਦੌਰਾਨ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ, 'ਇਹ ਬਿੱਲ ਧਰਮ ਜਾਂ ਜਾਤ ਨਾਲ ਨਹੀਂ, ਇਹ ਔਰਤ ਦੇ ਮਾਣ ਨਾਲ ਜੁੜਿਆ ਹੈ। ਸੁਪਰੀਮ ਕੋਰਟ ਕਹਿ ਚੁੱਕਾ ਹੈ ਕਿ ਤਿੰਨ ਤਲਾਕ ਤੋਂ ਪੀੜਤ ਔਰਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸੀਜੇਆਈ ਨੇ ਤਿੰਨ ਤਲਾਕ ਗੈਰ ਕਾਨੂੰਨੀ ਦੱਸਦੇ ਹੋਏ ਕਾਨੂੰਨ ਬਣਾਉਣ ਲਈ ਕਿਹਾ ਸੀ। ਕੋਰਟ ਦੇ ਫੈਸਲੇ ਤੋਂ ਬਾਅਦ ਵੀ ਦੇਸ਼ 'ਚ ਤਿੰਨ ਤਲਾਕ ਦੇ 345 ਮਾਮਲੇ ਸਾਹਮਣੇ ਆਏ। ਦੂਜੇ ਪਾਸੇ ਕਾਂਗਰਸ ਨੇ ਯੂ.ਪੀ.ਏ. ਦੇ ਸਾਰੇ ਸਹਿਯੋਗੀ ਦਲਾਂ ਨਾਲ ਇਸ ਬਿੱਲ ਦਾ ਵਿਰੋਧ ਕੀਤਾ। ਏ.ਆਈ.ਐੱਮ.ਆਈ.ਐੱਮ. ਸੰਸਦ ਅਸਦੁਦੀਨ ਓਵੈਸੀ ਨੇ ਵੀ ਬਿੱਲ ਨੂੰ ਔਰਤਾਂ ਖਿਲਾਫ ਦੱਸਿਆ।
ਆਸਾਮ: ਹੜ੍ਹ 'ਚ ਫਸੇ ਹੁਣ ਵੀ ਹਜ਼ਾਰਾਂ ਲੋਕ, ਰੈਸਕਿਊ ਆਪਰੇਸ਼ਨ ਜਾਰੀ
NEXT STORY