ਪਾਲਘਰ (ਏਜੰਸੀ) : ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ’ਚ 2 ਭੈਣਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ 22 ਸਾਲ ਦੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ’ਚੋਂ ਇਕ ਭੈਣ ਨਾਬਾਲਗ ਹੈ।
ਇਸ ਦੌਰਾਨ ਵਿਧਾਨ ਪ੍ਰੀਸ਼ਦ ’ਚ ਭਾਜਪਾ ਮੈਂਬਰ ਚਿੱਤਰਾ ਵਾਘ ਨੇ ਦੋਸ਼ ਲਾਇਆ ਕਿ ਇਹ ‘ਲਵ ਜੇਹਾਦ’ ਦਾ ਮਾਮਲਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਵਿਦਿਆਰਥੀ ਵੀਜ਼ਿਆਂ ਦੀ ਆੜ ’ਚ ਪਾਲਘਰ ਤੋਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਲੰਡਨ ਭੇਜਣ ਲਈ ‘ਲਵ ਜੇਹਾਦ’ ਤੇ ਗੈਰ-ਕਾਨੂੰਨੀ ਸਮੱਗਲਿੰਗ ਦੀ ਯੋਜਨਾ ਚੱਲ ਰਹੀ ਹੈ। ਇਹ ਸ਼ੋਸ਼ਣ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਨੈੱਟਵਰਕ ਦਾ ਹਿੱਸਾ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਸ ਅੰਕਿਤਾ ਕਾਂਸੇ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਭਾਲ ਲਈ 2 ਟੀਮਾਂ ਬਣਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੂਪੀ: ਨਹਿਰ 'ਚ ਨਹਾਉਂਦੇ ਸਮੇਂ ਤਿੰਨ ਭਰਾ ਡੁੱਬੇ, 20 ਘੰਟਿਆਂ ਬਾਅਦ ਮਿਲੀਆਂ ਲਾਸ਼ਾਂ
NEXT STORY