ਨਵੀਂ ਦਿੱਲੀ- ਉਦੇਪੁਰ ਅਤੇ ਅਮਰਾਵਤੀ ਕਤਲਕਾਂਡ ਦੇ 3 ਦੋਸ਼ੀਆਂ ਅਤੇ ਫੁਲਵਾਰੀ ਸ਼ਰੀਫ਼ ਮਾਡਿਊਲ 'ਚ ਗ੍ਰਿਫ਼ਤਾਰ ਲੋਕਾਂ 'ਚੋਂ ਜ਼ਿਆਦਾਤਰ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਨਾਲ ਜੁੜੇ ਹਨ। ਐੱਨ.ਆਈ.ਏ. ਸੂਤਰਾਂ ਅਨੁਸਾਰ ਪੀ.ਐੱਫ.ਆਈ. ਨੂੰ ਹਰ ਸਾਲ ਸਾਊਦੀ ਅਰਬ, ਕਤਰ, ਕੁਵੈਤ, ਯੂ.ਏ.ਈ. ਅਤੇ ਬਹਿਰੀਨ ਤੋਂ 500 ਕਰੋੜ ਰੁਪਏ ਮਿਲਦੇ ਹਨ। ਇਸ ਨੂੰ ਫੈਮਿਲੀ ਮੈਂਬਰਾਂ ਦੇ ਨਾਮ 'ਤੇ ਵੱਖ-ਵੱਖ ਖਾਤਿਆਂ 'ਚ ਵੈਸਟਰਨ ਯੂਨੀਅਨ ਰਾਹੀਂ ਭੇਜਿਆ ਜਾਂਦਾ ਹੈ। ਇਸ ਲਈ ਪੀ.ਐੱਫ.ਆਈ. ਮੈਂਬਰਾਂ ਦੇ ਇਕ ਲੱਖ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ 2 ਲੱਖ ਬੈਂਕ ਖਾਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਇਹ ਰਕਮ ਹਰ ਮਹੀਨੇ ਵੱਖ ਖਾਤਿਆਂ 'ਚ ਆਉਂਦੀ ਹੈ।
ਇਹ ਵੀ ਪੜ੍ਹੋ : 63 ਸਿੱਕੇ ਨਿਗਲ ਗਿਆ ਨੌਜਵਾਨ, ਢਿੱਡ ਦਰਦ ਹੋਣ ’ਤੇ ਅਪਰੇਸ਼ਨ ਕਰ ਕੇ ਕੱਢੇ
ਐੱਨ.ਆਈ.ਏ. ਦੀ ਐਂਟੀ ਟੈਰਰ ਫੰਡਿੰਗ ਸੈੱਲ ਇਹ ਜਾਂਚ ਹੋ ਰਹੀ ਸੀ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੀ.ਐੱਫ.ਆਈ. ਕਈ ਅਜਿਹੇ ਸੰਗਠਨਾਂ ਨੂੰ ਪੈਸਾ ਦਿੰਦਾ ਹੈ, ਜੋ ਨੌਜਵਾਨਾਂ ਦਾ ਬ੍ਰੇਨਵਾਸ਼ ਕਰ ਕੇ ਉਨ੍ਹਾਂ ਨੂੰ ਕੱਟੜਤਾ ਸਿਖਾਉਂਦੇ ਹਨ। ਇਨ੍ਹਾਂ 'ਚ ਪਾਕਿਸਤਾਨ ਤੋਂ ਇਲਾਵਾ ਖਾੜੀ ਹਨ। ਇਨ੍ਹਾਂ 'ਚ ਪਾਕਿਸਤਾਨ ਤੋਂ ਇਲਾਵਾ ਖਾੜੀ ਦੇ ਦੇਸ਼ਾਂ ਨਾਲ ਜੁੜੇ ਕਈ ਸੰਗਠਨ ਸ਼ਾਮਲ ਹਨ। ਪੀ.ਐੱਫ.ਆਈ. ਅਜਿਹੀਆਂ ਘਟਨਾਵਾਂ ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਅੰਦੋਲਨ 'ਤੇ ਵੀ ਖਰਚ ਕਰਦਾ ਹੈ, ਜੋ ਕਥਿਤ ਤੌਰ 'ਤੇ ਮੁਸਲਿਮ ਵਿਰੋਧੀ ਹੁੰਦੀਆਂ ਹਨ। ਜੇਲ੍ਹ 'ਚ ਬੰਦ ਲੋਕਾਂ ਨੂੰ ਵੀ ਕਾਨੂੰਨੀ ਮਦਦ ਦਿੱਤੀ ਜਾਂਦੀ ਹੈ। ਹਾਲਾਂਕਿ ਪੀ.ਐੱਫ.ਆਈ. ਸਮਾਜਿਕ ਅੰਦੋਲਨ ਦੀ ਦਲੀਲ ਦਿੰਦਾ ਹੈ। ਐੱਨ.ਆਈ.ਏ. ਨੇ ਸ਼ਨੀਵਾਰ ਨੂੰ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤੇਲੰਗਾਨਾ, ਝਾਰਖੰਡ, ਤਾਮਿਲਨਾਡੂ, ਕੇਰਲ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ ਅਤੇ ਰਾਜਸਥਾਨ 'ਚ ਅੱਤਵਾਦੀ ਸੰਗਠਨਾਂ ਨਾਲ ਜੁੜੇ 25 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ। ਇਹ ਸਾਰੇ 15 ਅਗਸਤ ਨੂੰ ਦੱਖਣੀ ਭਾਰਤ ਦੇ ਮਠਾਂ 'ਤੇ ਆਤਮਘਾਤੀ ਹਮਲੇ ਲਈ ਰਚੀ ਜਾ ਰਹੀ ਸਾਜਿਸ਼ ਦਾ ਹਿੱਸਾ ਹਨ। ਤਾਮਿਲਨਾਡੂ ਅਤੇ ਕਰਨਾਟਕ ਪੁਲਸ ਪਹਿਲਾਂ ਹੀ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ। ਏਜੰਸੀ ਇਹ ਪਤਾ ਲਗਾ ਰਹੀ ਹੈ ਕਿ ਇਨ੍ਹਾਂ ਦੇ ਨਿਸ਼ਾਨੇ 'ਤੇ ਕੌਣ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਰਿਆਣਾ ’ਚ ਮੰਕੀਪਾਕਸ ਦੀ ਦਸਤਕ; ਭਰਾ-ਭੈਣ ’ਚ ਮਿਲੇ ਲੱਛਣ
NEXT STORY