ਨਵੀਂ ਦਿੱਲੀ— ਚੀਨੀ ਸੋਸ਼ਲ ਮੀਡੀਆ ਐਪ ਟਿਕ-ਟਾਕ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਰੈਗੂਲੇਟਰ (ਡੀ. ਜੀ. ਸੀ. ਏ.) ਨੇ ਫਲਾਈਟ ਕਰੂ ਮੈਂਬਰਾਂ ਨੂੰ ਡਿਊਟੀ ਦੌਰਾਨ ਟਿਕ-ਟਾਕ 'ਤੇ ਗਾਉਣ ਅਤੇ ਨੱਚਣ-ਟੱਪਣ ਦੀਆਂ ਵੀਡੀਓਜ਼ ਬਣਾਉਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ ਅਤੇ ਅਜਿਹੇ ਵਿਵਹਾਰ 'ਤੇ ਰੋਕ ਲਾਉਣ ਲਈ ਕਿਹਾ ਹੈ। ਡੀ. ਜੀ. ਸੀ. ਏ. ਦੀ ਚਿਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ, ਜਦੋਂ ਸੋਸ਼ਲ ਮੀਡੀਆ ਪੋਸਟਾਂ ਖਾਸ ਕਰ ਕੇ ਟਿਕ-ਟਾਕ 'ਤੇ ਜਹਾਜ਼ਾਂ ਅੰਦਰ ਕਰੂ ਮੈਂਬਰਾਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਬਣਾਏ ਗਏ, ਜੋ ਕਿ ਕਾਫੀ ਵਾਇਰਲ ਹੋ ਰਹੇ ਹਨ। ਡੀ. ਜੀ. ਸੀ. ਏ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ, ਜੋ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਂਦੇ ਹੋਣ।
ਇੱਥੇ ਦੱਸ ਦੇਈਏ ਕਿ ਟਿਕ-ਟਾਕ 'ਤੇ ਕਰੂ ਮੈਂਬਰਾਂ ਵਲੋਂ ਬਣਾਏ ਗਏ ਵੀਡੀਓਜ਼ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਡੀ. ਜੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰਲਾਈਨਜ਼ ਨੂੰ ਅਜਿਹੇ ਵਿਵਹਾਰ 'ਤੇ ਲਗਾਮ ਲਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਜਲਦੀ ਹੀ ਇਸ ਦੀ ਪਾਲਣ ਰਿਪੋਰਟ ਦੀ ਮੰਗ ਕੀਤੀ ਜਾਵੇਗੀ। ਡੀ. ਜੀ. ਸੀ. ਏ. ਮੁਤਾਬਕ ਕਰੂ ਮੈਂਬਰਾਂ ਨੂੰ ਫਲਾਈਟ ਅੰਦਰ ਕੈਮਰੇ ਦੇ ਇਸਤੇਮਾਲ ਦੀ ਆਗਿਆ ਨਹੀਂ ਹੁੰਦੀ ਹੈ।
ਚੋਣ ਕਮਿਸ਼ਨ ਨੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ
NEXT STORY