ਕੋਲਕਾਤਾ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਵੇਂ ਸੰਸਦ ਭਵਨ ਦੀ ਛੱਤ ’ਤੇ ਕਾਂਸੀ ਦੇ ਬਣੇ ਅਸ਼ੋਕ ਸਭੰਤ ਦਾ ਉਦਘਾਟਨ ਕੀਤਾ। ਹੁਣ ਇਸ ਨੂੰ ਲੈ ਕੇ ਸਵਾਲ ਵੀ ਉਠ ਰਹੇ ਹਨ। ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਬਾਰੇ ਵਿਵਾਦਿਤ ਟਵੀਟ ਕੀਤਾ।

ਮਹੂਆ ਮੋਇਤਾਰ ਨੇ ਸੋਸ਼ਲ ਮੀਡੀਆ ’ਤੇ ਨਵੇਂ ਅਤੇ ਪੁਰਾਣੇ ਅਸ਼ੋਕ ਸਤੰਭ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੋਇਤਰਾ ਨੇ ਟਵੀਟ ’ਚ ਲਿਖਿਆ, ‘‘ਸੱਚ ਕਹਾਂ ਤਾਂ, ਸੱਤਿਆਮੇਵ ਜਯਤੇ ਤੋਂ ਸਿੰਘਮੇਵ ਜਯਤੇ ਵਿਚ ਤਬਦੀਲੀ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਪੂਰੀ ਹੋ ਚੁੱਕੀ ਹੈ।’’

ਦੱਸ ਦੇਈਏ ਕਿ 11 ਜੁਲਾਈ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੀ ਛੱਤ ’ਤੇ ਅਸ਼ੋਕ ਸਤੰਭ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਉੱਥੇ ਕੰਮ ਕਰਨ ਵਾਲੇ ਵਰਕਰਾਂ ਅਤੇ ਕਾਰੀਗਰਾਂ ਦੀ ਹੌਸਲਾ ਅਫ਼ਜਾਈ ਕੀਤੀ। ਅਸ਼ੋਕ ਸਤੰਭ ਦਾ ਵਜ਼ਨ 9500 ਕਿਲੋਗ੍ਰਾਮ ਹੈ ਅਤੇ ਉੱਚਾਈ ਸਾਢੇ 6 ਮੀਟਰ ਹੈ। ਇਕ ਯੂਜ਼ਰ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ ਕਿ ਅਸ਼ੋਕ ਸਤੰਭ ’ਚ ਅਜੇ ਤੱਕ ਅਸੀਂ ਬਹੁਤ ਸ਼ਾਂਤ ਸ਼ੇਰ ਵੇਖੇ ਹਨ ਪਰ ਸੰਸਦ ਦੇ ਨਵੇਂ ਸੰਸਦ ਭਵਨ ਦੇ ਉੱਪਰ ਰਾਸ਼ਟਰੀ ਚਿੰਨ੍ਹ ’ਚ ਲੱਗੇ ਸ਼ੇਰ ਹਮਲਾਵਰ ਦਿੱਸ ਰਹੇ ਹਨ। ਦੱਸ ਦੇਈਏ ਕਿ ਅਸ਼ੋਕ ਸਤੰਭ ਭਾਰਤੀ ਲੋਕਤੰਤਰ ਦੀ ਪਛਾਣ ਰਿਹਾ ਹੈ। ਇਸ ਨੂੰ ਭਾਰਤ ਸਰਕਾਰ ਨੇ 26 ਜਨਵਰੀ 1950 ਨੂੰ ਰਾਸ਼ਟਰੀ ਸਤੰਭ ਦੇ ਰੂਪ ’ਚ ਅਪਣਾਇਆ ਸੀ।
ਪਤੀ ਨਾਲ ਝਗੜੇ ਤੋਂ ਬਾਅਦ ਪਤਨੀ ਨੇ 3 ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ
NEXT STORY