ਪਣਜੀ- ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਗੋਆ ’ਚ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਭਾਜਪਾ ਉਨ੍ਹਾਂ ਨੂੰ ‘ਹਿੰਦੂ ਵਿਰੋਧੀ’ ਕਹਿੰਦੀ ਹੈ, ਹਾਲਾਂਕਿ ਉਸ ਨੂੰ ਉਨ੍ਹਾਂ ਨੂੰ ‘ਚਰਿੱਤਰ ਪ੍ਰਮਾਣ ਪੱਤਰ’ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਟੀ.ਐੱਮ.ਸੀ.) ਦੇ ਨਾਮ ’ਚ ‘ਟੀ’ ਦਾ ਅਰਥ ਟੈਂਪਲ (ਮੰਦਰ), ‘ਐੱਮ’ ਦਾ ਮਾਸਕ (ਮਸਜਿਦ) ਅਤੇ ‘ਸੀ’ ਦਾ ਚਰਚ (ਗਿਰਜਾਘਰ) ਹੈ। ਭਾਜਪਾ ਸ਼ਾਸਿਤ ਸੂਬੇ ਗੋਆ ਦੀ ਤਿੰਨ ਦਿਨਾ ਯਾਤਰਾ ਲਈ ਵੀਰਵਾਰ ਸ਼ਾਮ ਇੱਥੇ ਪਹੁੰਚੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟ ਵੰਡਣ ਲਈ ਨਹੀਂ ਸਗੋਂ ਸੂਬੇ ਨੂੰ ‘ਮਜ਼ਬੂਤ ਅਤੇ ਆਤਮਨਿਰਭਰ’ ਬਣਾਉਣ ਲਈ ਇੱਥੇ ਚੋਣ ਲੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਜ ਦਾ ਸ਼ਾਸਨ ਦਿੱਲੀ ਤੋਂ ਨਹੀਂ ਚੱਲੇਗਾ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਧਾਰਮਿਕ ਆਧਾਰ ’ਤੇ ਨਹੀਂ ਵੰਡਦੀ, ਭਾਵੇਂ ਹੀ ਉਹ ਹਿੰਦੂ, ਮੁਸਲਿਮ ਜਾਂ ਈਸਾਈ ਹੋਣ। ਟੀ.ਐੱਮ.ਸੀ. ਨੇ ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ’ਤੇ ਆਉਣ ਵਾਲੀ ਚੋਣ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਈ ਸਥਾਨਕ ਨੇਤਾਵਾਂ ਨੂੰ ਆਪਣੇ ਪਾਲੇ ’ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਗੋਆ ’ਚ ਟੀ.ਐੱਮ.ਸੀ. ਨੇਤਾਵਾਂ ਨਾਲ ਆਪਣੀ ਪਹਿਲੀ ਗੱਲਬਾਤ ਦੌਰਾਨ, ਬੈਨਰਜੀ ਨੇ ਭਾਜਪਾ ’ਤੇ ਸੂਬੇ ’ਚ ਉਨ੍ਹਾਂ ਦੇ ਪੋਸਟਰ ਹਟਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਰਤ ਦੇ ਲੋਕ ਭਗਵਾ ਪਾਰਟੀ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ,‘‘ਜਦੋਂ ਮੈਂ ਗੋਆ ਆਉਂਦੀ ਹਾਂ ਤਾਂ ਉਹ ਮੇਰੇ ਪੋਸਟਰ ਖ਼ਰਾਬ ਕਰ ਦਿੰਦੇ ਹਨ। ਤੁਹਾਨੂੰ ਭਾਰਤ ਤੋਂ ਹਟਾ ਦਿੱਤਾ ਜਾਵੇਗਾ।’’ ਬੈਨਰਜੀ ਨੇ ਕਿਹਾ ਕਿ ਜੇਕਰ ਗੋਆ ’ਚ ਟੀ.ਐੱਮ.ਸੀ. ਸੱਤਾ ’ਚ ਆਉਂਦੀ ਹੈ ਤਾਂ ਉਹ ਬਦਲੇ ਦੇ ਏਜੰਡੇ ਨਾਲ ਨਹੀਂ ਸਗੋਂ ਰਾਜ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨਾਮ ‘ਟੀ.ਐੱਮ.ਸੀ.’ ਦੇ ਤਿੰਨ ਅੱਖਰਾਂ ਦਾ ਅਰਥ ‘ਟੈਂਪਲ, ਮਾਸਕ ਅਤੇ ਚਰਚ’ ਹੈ। ਬੈਨਰਜੀ (66) ਨੇ ਕਿਹਾ,‘‘ਭਾਜਪਾ ਉਨ੍ਹਾਂ ਨੂੰ ‘ਹਿੰਦੂ ਵਿਰੋਧੀ’ ਕਹਿੰਦੀ ਹੈ, ਹਾਲਾਂਕਿ ਉਸ ਨੂੰ ਉਨ੍ਹਾਂ ਨੂੰ ‘ਚਰਿੱਤਰ ਪ੍ਰਮਾਣ ਪੱਤਰ’ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਪਹਿਲਾਂ ਉਨ੍ਹਾਂ ਨੂੰ ਆਪਣਾ ਚਰਿੱਤਰ ਤੈਅ ਕਰਨਾ ਚਾਹੀਦਾ।’’ ਕਾਂਗਰਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਨੇ 60-70 ਸਾਲ ਤੱਕ ਚੋਣ ਲੜੀ ਹੈ। ਉਨ੍ਹਾਂ ਕਿਹਾ,‘‘ਪਿਛਲੀ ਵਾਰ (2017 ਦੀਆਂ ਗੋਆ ਚੋਣਾਂ ’ਚ) ਕਾਂਗਰਸ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦੇ ਦਿੱਤਾ ਸੀ। ਉਹ ਮੁੜ ਅਜਿਹਾ ਕਰ ਸਕਦੇ ਹਨ। ਅਸੀਂ ਉਨ੍ਹਾਂ ’ਤੇ ਕਿਵੇਂ ਭਰੋਸਾ ਕਰ ਸਕਦੇ ਹਾਂ? ਟੀ.ਐੱਮ.ਸੀ. ਗੋਆ ਲਈ ਆਪਣਾ ਖੂਨ ਦੇਣ ਲਈ ਤਿਆਰ ਹੈ ਪਰ ਇਹ ਭਾਜਪਾ ਨਾਲ ਸਮਝੌਤਾ ਨਹੀਂ ਕਰੇਗੀ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮੋਦੀ ਨੇ ਯੂਰਪੀਅਨ ਕੌਂਸਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨਾਂ ਨਾਲ ਕੀਤੀ ਮੁਲਾਕਾਤ
NEXT STORY