ਮੁੰਬਈ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਰੱਖਿਆ ਖੇਤਰ ਨਾਲ ਜੁੜੇ ਸਾਮਾਨ ਦੀ ਖਰੀਦ 'ਚ ਵੀ ਤੇਜ਼ੀ ਲਿਆਉਣ ਲਈ ਕਈ ਪ੍ਰਮੁੱਖ ਫੈਸਲੇ ਲਏ ਹਨ। ਰੱਖਿਆ ਮੰਤਰਾਲਾ ਅਤੇ ਫੌਜੀ ਹੈੱਡਕੁਆਰਟਰ ਦੇ ਪੱਧਰ 'ਤੇ ਵਿੱਤੀ ਅਧਿਕਾਰਾਂ 'ਚ ਵੀ ਵਾਧਾ ਕੀਤਾ ਗਿਆ ਹੈ। ਪੂਰੀ ਪ੍ਰਕਿਰਿਆ ਨੂੰ ਸੌਖਾ ਅਤੇ ਅਸਰਦਾਰ ਬਣਾਇਆ ਗਿਆ ਹੈ।
ਵੀਰਵਾਰ ਇਥੇ ਇਕ ਸਮਾਰੋਹ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਲਾਇਸੈਂਸ ਦੀ ਪ੍ਰਕਿਰਿਆ ਤੋਂ ਲੈ ਕੇ ਬਰਾਮਦ ਤੱਕ ਦੀ ਹਰ ਪ੍ਰਕਿਰਿਆ 'ਚ ਪਾਰਦਰਸ਼ਿਤਾ ਲਿਆਂਦੀ ਗਈ ਹੈ। ਹੁਣ 49 ਫੀਸਦੀ ਸਿੱਧਾ ਵਿਦੇਸ਼ੀ ਨਿਵੇਸ਼ ਆਟੋਮੈਟਿਕ ਰੂਪ ਨਾਲ ਕੀਤਾ ਜਾ ਸਕਦਾ ਹੈ। ਰੱਖਿਆ ਖੇਤਰ 'ਚ ਖਰੀਦ ਦੀ ਪ੍ਰਕਿਰਿਆ 'ਚ ਵੱਡੀਆਂ ਤਬਦੀਲੀਆਂ ਕਰਨ ਨਾਲ 'ਮੇਕ ਇਨ ਇੰਡੀਆ' ਨੂੰ ਹੱਲਾਸ਼ੇਰੀ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਇਕ ਅਖੌਤੀ ਜੰਗ ਵਜੋਂ ਭਾਰਤ 'ਤੇ ਥੋਪਿਆ ਗਿਆ ਹੈ। ਮੇਰੀ ਸਰਕਾਰ ਦੀਆਂ ਨੀਤੀਆਂ ਅਤੇ ਫੌਜੀਆਂ ਦੀ ਬਹਾਦਰੀ ਦੇ ਸਿੱਟੇ ਵਜੋਂ ਜੰਮੂ-ਕਸ਼ਮੀਰ 'ਚ ਅਸੀਂ ਅੱਤਵਾਦੀ ਤਾਕਤਾਂ ਨੂੰ ਸਫਲ ਨਹੀਂ ਹੋਣ ਦਿੱਤਾ। ਅੱਜ ਦੁਨੀਆ ਦੇ ਦੇਸ਼ ਸ਼ਾਂਤੀ ਅਤੇ ਸਥਿਰਤਾ ਦੇ ਮਾਰਗ 'ਚ ਭਾਰਤ ਨਾਲ ਚੱਲਣ ਲਈ ਇਛੁੱਕ ਹਨ। ਵੱਖ-ਵੱਖ ਦੇਸ਼ਾਂ ਨਾਲ ਸਾਡਾ ਸਹਿਯੋਗ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਅੱਜ ਅਸੀਂ ਇਸ ਗੱਲ ਪ੍ਰਤੀ ਚੌਕਸ ਹਾਂ ਕਿ ਦੇਸ਼ ਦੀ ਸੁਰੱਖਿਆ ਲਈ ਚੁਣੌਤੀਆਂ ਦਾ ਰੂਪ ਬਦਲ ਚੁੱਕਾ ਹੈ। ਅਸੀਂ ਆਪਣੀਆਂ ਰੱਖਿਆ ਤਿਆਰੀਆਂ ਨੂੰ ਇਨ੍ਹਾਂ ਚੁਣੌਤੀਆਂ ਮੁਤਾਬਕ ਢਾਲਣ ਲਈ ਪੂਰਾ ਯਤਨ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ ਆਈ ਹੈ। ਸੂਬੇ 'ਚ ਇਸ ਸਾਲ ਹੁਣ ਤੱਕ 200 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ। ਉੱਤਰ-ਪੂਰਬ ਦੇ ਸੂਬਿਆਂ 'ਚ ਸਥਿਤੀ ਸੁਧਰੀ ਹੈ। ਨਕਸਲੀ-ਮਾਓਵਾਦੀ ਹਿੰਸਾ 'ਚ ਵੀ ਕਮੀ ਆਈ ਹੈ।
'ਵਨ ਰੈਂਕ ਵਨ ਪੈਨਸ਼ਨ' ਦਾ ਵਾਅਦਾ ਬਦਲਿਆ ਹਕੀਕਤ 'ਚ -ਪ੍ਰਧਾਨ ਮੰਤਰੀ ਨੇ ਕਿਹਾ ਕਿ 'ਵਨ ਰੈਂਕ ਵਨ ਪੈਨਸ਼ਨ' ਦਾ ਵਾਅਦਾ ਹਕੀਕਤ 'ਚ ਬਦਲਿਆ ਹੈ ਅਤੇ ਹੁਣ ਤੱਕ 20 ਲੱਖ ਸੇਵਾ-ਮੁਕਤ ਫੌਜੀਆਂ ਨੂੰ 11 ਹਜ਼ਾਰ ਕਰੋੜ ਰੁਪਏ ਬਕਾਏ ਵਜੋਂ ਦਿੱਤੇ ਜਾ ਚੁੱਕੇ ਹਨ।
ਫੌਜ ਦੇ ਜਵਾਨ ਨੇ ਕੀਤੀ ਖੁਦਕੁਸ਼ੀ
NEXT STORY